ਵਾਸ਼ਿੰਗਟਨ - ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫੌਜੀਆਂ ਨਾਲ ਹਿੰਸਕ ਝਰਪ ਕਰਨ ਵਾਲੇ ਚੀਨ 'ਤੇ ਅਮਰੀਕਾ ਨੇ ਮੋਰਚਾ ਖੋਲ੍ਹ ਰੱਖਿਆ ਹੈ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਆਪਣੇ ਤਾਜ਼ਾ ਬਿਆਨ ਵਿਚ ਕਿਹਾ ਹੈ ਕਿ ਦੂਜੇ ਦੇਸ਼ਾਂ ਵਿਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ਨਵੇਂ ਜ਼ਮਾਨੇ ਦੀ ਈਸਟ ਕੰਪਨੀ ਦੀ ਤਰ੍ਹਾਂ ਰਵੱਈਆ ਅਪਣਾ ਰਹੀਆਂ ਹਨ। ਅਮਰੀਕਾ ਨੇ ਇਹ ਵੀ ਦਾਅਵਾ ਕੀਤਾ ਕਿ ਦੂਜੇ ਦੇਸ਼ਾਂ ਦੇ ਨਾਲ-ਨਾਲ ਭਾਰਤ ਨੇ ਵੀ ਸਾਊਥ ਚਾਈਨਾ ਸੀ ਵਿਚ ਚੀਨ ਦੀਆਂ ਗਤੀਵਿਧੀਆਂ 'ਤੇ ਚਿੰਤਾ ਜਤਾਈ ਹੈ।
ਲੱਦਾਖ ਹਿੰਸਾ 'ਤੇ ਘੇਰਿਆ
ਯੂ. ਐਸ. ਸਟੇਟ ਡਿਪਾਰਟਮੈਂਟ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਚੀਨ ਦੀ ਸਰਕਾਰ ਅੱਜ ਦੀ ਤਰੀਕ ਵਿਚ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਬਿਆਨ ਵਿਚ ਕਿਹਾ ਹੈ ਸਾਊਥ ਚਾਈਨਾ ਸੀ ਦੇ ਮੁੱਦੇ ਤੋਂ ਆਰਕਟਿਕ, ਹਿੰਦ ਮਹਾਸਾਗਰ, ਮੇਡੀਟਰੇਨਿਅਨ ਅਤੇ ਦੂਜੇ ਜਲ ਮਾਰਗਾਂ ਦੇ ਭਵਿੱਖ 'ਤੇ ਅਸਰ ਪੈ ਰਿਹਾ ਹੈ। ਪੇਇਚਿੰਗ ਨੇ ਸਮੁੰਦਰਾਂ ਵਿਚ ਉਕਸਾਉਣਾ ਅਤੇ ਧਮਕਾਉਣਾ ਵਧਾ ਦਿੱਤਾ ਹੈ। ਹਿਮਾਲਿਆ ਵਿਚ ਵੀ ਇਹ ਦੇਖਿਆ ਜਾ ਰਿਹਾ ਹੈ ਕਿ ਜਿਥੇ ਪੇਇਚਿੰਗ ਨੇ ਭਾਰਤ ਦੇ ਨਾਲ ਆਪਣੀ ਸਰਹੱਦ 'ਤੇ ਹਮਲਾਵਰ ਰੁਖ ਅਪਣਾ ਲਿਆ।
ਸਾਊਥ ਚਾਈਨਾ ਸੀ ਵਿਚ ਖਤਰਾ
ਬਿਆਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ, ਬਿ੍ਰਟੇਨ, ਫਰਾਂਸ, ਜਰਮਨੀ ਅਤੇ ਭਾਰਤ ਨੇ ਸਾਊਥ ਚਾਈਨਾ ਸੀ ਵਿਚ ਚੀਨ ਦੀਆਂ ਗਤੀਵਿਧੀਆਂ ਤੋਂ ਚਿੰਤਾ ਜਤਾਈ ਹੈ ਜਿਸ ਨਾਲ ਖੇਤਰੀ ਸਥਿਰਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਖਤਰੇ ਵਿਚ ਹਨ। ਅਮਰੀਕਾ ਦਾ ਆਖਣਾ ਹੈ ਕਿ ਹੁਣ ਆਸਟ੍ਰੇਲੀਆ ਤੋਂ ਲੈ ਕੇ ਸਾਊਥ ਈਸਟ ਏਸ਼ੀਆ ਵਿਚ ਭਾਰਤ ਅਤੇ ਜਾਪਾਨ ਤੱਕ ਸਹਿਯੋਗੀਆਂ ਅਤੇ ਪਾਰਟਨਰਸ ਵਿਚਾਲੇ ਨਵੇਂ ਰੱਖਿਆ ਅਤੇ ਸੁਰੱਖਿਆ ਸਮਝੌਤੇ ਕੀਤੇ ਜਾ ਰਹੇ ਹਨ।
ਬਾਰਾਮੂਲਾ 'ਚ ਭਾਜਪਾ ਵਰਕਰ ਅਗਵਾ
NEXT STORY