ਨਵੀਂ ਦਿੱਲੀ - ਭਾਰਤੀ ਰੇਲਵੇ ਵਿਭਾਗ ਯਾਤਰੀਆਂ ਅਤੇ ਆਪਣੇ ਗਾਹਕਾਂ ਦੀ ਸਹੂਲਤ ਲਈ ਲਾਗਾਤਰ ਕੋਸ਼ਿਸ਼ ਕਰਦਾ ਰਹਿੰਦਾ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਰੇਲਵੇ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਦੇ ਤਹਿਤ ਵਿਭਾਗ ਵਲੋਂ ਹਾਦਸਿਆਂ ਨੂੰ ਰੋਕਣ ਲਈ ਲਗਾਤਾਰ ਉਪਾਅ ਕੀਤੇ ਜਾਂਦੇ ਰਹੇ ਹਨ। ਯਾਤਰੀਆਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਕੀਤੇ ਗਏ ਉਪਾਅ ਸਦਕਾ ਅੱਜ ਰੇਲਵੇ ਨੇ ਆਪਣੀਆਂ ਬਹੁਤ ਸਾਰੀਆਂ ਸੇਵਾਵਾਂ 'ਚ ਸੁਧਾਰ ਕਰਕੇ ਦਿਖਾਇਆ ਹੈ। ਰੇਲਵੇ ਆਪਣੇ ਯਾਤਰੀਆਂ ਨੂੰ ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਬਾਰੇ ਆਮ ਆਦਮੀ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਹੈ।
ਜੇ ਤੁਸੀਂ ਪਾਰਸਲ, ਖੇਤੀਬਾੜੀ ਉਤਪਾਦ ਜਾਂ ਕੋਈ ਹੋਰ ਵਸਤੂ ਦੇਸ਼ ਦੇ ਕਿਸੇ ਸੂਬੇ ਵਿਚ ਭੇਜਣੀ ਹੈ, ਤਾਂ ਰੇਲਵੇ ਤੋਂ ਬਿਹਤਰ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਹੈ। ਰੇਲਵੇ ਦੁਆਰਾ ਤੁਸੀਂ ਸਭ ਤੋਂ ਤੇਜ਼ ਅਤੇ ਸੁਰੱਖਿਅਤ ਚੀਜ਼ਾਂ ਪਹੁੰਚਾਉਣ ਲਈ ਸਾਧਨ ਪ੍ਰਾਪਤ ਕਰ ਸਕੋਗੇ। ਕਿਫਾਇਤੀ, ਸੁਵਿਧਾਜਨਕ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਤੁਹਾਡੇ ਮਾਲ ਨੂੰ ਲੋੜੀਂਦੀ ਜਗ੍ਹਾ 'ਤੇ ਪਹੁੰਚਾਉਣ ਲਈ ਦੇਸ਼ ਭਰ ਵਿਚ ਹੈਲਪਲਾਈਨ ਨੰਬਰ ਜਾਰੀ ਕਰ ਰਿਹਾ ਹੈ।
ਇਸ ਹੈਲਪਲਾਈਨ ਨੰਬਰ ਦੀ ਕਰੋ ਵਰਤੋਂ
(1) ਸਭ ਤੋਂ ਪਹਿਲਾਂ ਤੁਹਾਨੂੰ ਰੇਲ ਹੈਲਪਲਾਈਨ ਨੰਬਰ '139' ਡਾਇਲ ਕਰਨਾ ਪਏਗਾ।
(2) 139 ਨੰਬਰ ਡਾਇਲ ਕਰਨ ਤੋਂ ਬਾਅਦ, 6 ਨੰਬਰ ਡਾਇਲ ਕਰੋ।
(3) ਜਿਵੇਂ ਹੀ ਤੁਸੀਂ 6 ਨੰਬਰ ਡਾਇਲ ਕਰਦੇ ਹੋ ਤਾਂ ਤੁਸੀਂ ਸਿੱਧੇ ਤੌਰ 'ਤੇ ਕਾਲ ਸੈਂਟਰ ਦੇ ਕਾਰਜਕਾਰੀ ਵਿਭਾਗ ਨਾਲ ਜੁੜ ਜਾਵੋਗੇ ਜੋ ਕਿ ਭਾੜੇ ਅਤੇ ਪਾਰਸਲ ਬਾਰੇ ਜਾਣਕਾਰੀ ਦਿੰਦੇ ਹਨ।
(4) ਰੇਲਵੇ ਤੁਹਾਡੇ ਸਮਾਨ ਦੀ ਲੋਡਿੰਗ ਤੋਂ ਲੈ ਕੇ ਮੰਜ਼ਿਲ ਰੇਲਵੇ ਸਟੇਸ਼ਨ ਤੱਕ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ : ਸਰਦੀਆਂ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਲੱਗ ਸਕਦੀ ਹੈ ਅੱਗ, ਖੇਤੀਬਾੜੀ ਖੇਤਰ ਨੂੰ ਮਿਲੇਗੀ ਰਫਤਾਰ
ਰੇਲਵੇ ਜ਼ਰੀਏ ਮਾਲ ਭੇਜਣ ਦੇ ਲਾਭ
(1) ਸਬਸਿਡੀ ਮਿਲਣ ਕਾਰਨ ਚੀਜ਼ਾਂ ਦੀ ਆਵਾਜਾਈ ਸਸਤੀ ਹੋ ਜਾਂਦੀ ਹੈ
(2) ਗਤੀ ਅਤੇ ਕੁਸ਼ਲਤਾ ਨਾਲ ਚੀਜ਼ਾਂ ਦੀ ਸਪਲਾਈ ਹੁੰਦੀ ਹੈ
(3) ਰੇਲਵੇ ਸੁਨਿਸ਼ਚਿਤ ਕਰਦਾ ਹੈ ਕਿ ਮਾਲ ਬਿਨਾਂ ਕਿਸੇ ਨੁਕਸਾਨ ਦੇ ਮੰਜ਼ਿਲ 'ਤੇ ਸੁਰੱਖਿਅਤ ਤਰੀਕੇ ਨਾਲ ਪਹੁੰਚਾਇਆ ਜਾਵੇ
(4) ਆਵਾਜਾਈ ਦੇ ਅਨੁਕੂਲ ਢੰਗ ਹਨ ਜੋ ਕਾਰਬਨ ਦੇ ਨਿਕਾਸ ਨੂੰ ਘਟਾਉਣਗੇ
(5) ਇਹ ਸਹੂਲਤ ਉਨ੍ਹਾਂ ਕਿਸਾਨਾਂ ਲਈ ਵੀ ਲਾਭ ਪ੍ਰਦਾਨ ਕਰਨ ਵਾਲੀ ਹੈ ਜੋ ਵਿਨਾਸ਼ਕਾਰੀ ਖਪਤ ਸਮਾਨ ਨੂੰ ਤਾਜ਼ਾ ਰੱਖਣ ਲਈ ਕਿਸਾਨੀ ਰੇਲ ਗੱਡੀ ਵਰਗੀਆਂ ਵਿਸ਼ੇਸ਼ ਰੇਲ ਗੱਡੀ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਈ-ਮਾਰਕੀਟ ਮੰਚ : ਲੱਖਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਦੁਬਈ ਦਾ ‘ਬਾਜ਼ਾਰ’
ਭਾੜੇ ਤੋਂ 306.1 ਕਰੋੜ ਦੀ ਕਮਾਈ
ਭਾਰਤੀ ਰੇਲਵੇ ਨੇ ਮਾਲ ਦੀ ਆਵਾਜਾਈ ਦੀ ਗਤੀ ਅਤੇ ਮਾਤਰਾ ਦੋਹਾਂ ਨੂੰ ਵਧਾਉਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਭਾਰਤੀ ਰੇਲਵੇ ਆਪਣੀਆਂ ਮਾਲ ਸੇਵਾਵਾਂ ਨੂੰ ਉਤਸ਼ਾਹਤ ਕਰਨ ਜਾ ਰਹੀ ਹੈ ਤਾਂ ਕਿ ਵਪਾਰੀ, ਕਾਰੋਬਾਰੀਆਂ ਅਤੇ ਸਪਲਾਇਰ ਭਾਰਤੀ ਰੇਲਵੇ ਰਾਹੀਂ ਮਾਲ ਢੋਣ ਦੇ ਫਾਇਦਿਆਂ ਬਾਰੇ ਜਾਣ ਸਕਣ।
ਅਗਸਤ 2020 ਵਿਚ ਰੇਲਵੇ ਦਾ ਕੁਲ ਮਾਲ 3.11 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਤੁਲਨਾ ਵਿਚ (2.97 ਮਿਲੀਅਨ ਟਨ) ਵੱਧ ਸੀ। 19 ਅਗਸਤ 2020 ਨੂੰ ਭਾਰਤੀ ਰੇਲਵੇ ਨੇ ਮਾਲ-ਭਾੜੇ ਤੋਂ 306.1 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਪਿਛਲੇ ਸਾਲ ਦੀ ਇਸੇ ਤਰੀਕ ਨੂੰ ਪ੍ਰਾਪਤ ਕੀਤੀ 300.82 ਕਰੋੜ ਰੁਪਏ ਨਾਲੋਂ 5.28 ਕਰੋੜ ਰੁਪਏ ਜ਼ਿਆਦਾ ਹੈ।
ਇਹ ਵੀ ਪੜ੍ਹੋ : 500 ਰੁਪਏ ਸਸਤਾ ਸਿਲੰਡਰ ਭਰਾਉਣ ਦਾ ਮੌਕਾ, ਇਹ ਕੰਪਨੀ ਦੇਵੇਗੀ ਕੈਸ਼ਬੈਕ
ਈ-ਮਾਰਕੀਟ ਮੰਚ : ਲੱਖਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਦੁਬਈ ਦਾ ‘ਬਾਜ਼ਾਰ’
NEXT STORY