ਹੈਲਥ ਡੈਸਕ : ਆਪਣੇ ਸਰੀਰ ਦੀ ਸਿਹਤ ਨੂੰ ਧਿਆਨ ਵਿੱਚ ਰੱਖਣਾ ਹਰ ਕਿਸੇ ਲਈ ਜਰੂਰੀ ਹੈ। ਕੇਲਾ (Banana) ਸਭ ਤੋਂ ਆਸਾਨੀ ਨਾਲ ਉਪਲਬਧ ਅਤੇ ਪੌਸ਼ਟਿਕ ਫਲਾਂ ਵਿੱਚੋਂ ਇੱਕ ਹੈ, ਪਰ ਇਸਨੂੰ ਖਾਣ ਦੇ ਸਮੇਂ ਨੂੰ ਲੈ ਕੇ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਰਾਤ ਦੇ ਸਮੇਂ ਸੋਣ ਤੋਂ ਪਹਿਲਾਂ ਕੇਲਾ ਖਾਣਾ ਬਹੁਤ ਸਾਰੇ ਲੋਕਾਂ ਦੀ ਆਦਤ ਬਣ ਚੁੱਕੀ ਹੈ, ਪਰ ਆਯੁਰਵੇਦ ਦੇ ਅਨੁਸਾਰ ਇਹ ਸਿਰਫ ਮਿੱਠਾ ਸੁਆਦ ਹੀ ਨਹੀਂ ਦਿੰਦਾ, ਸਗੋਂ ਸਰੀਰ ਤੇ ਪਚਣ ਪ੍ਰਣਾਲੀ 'ਤੇ ਨਕਾਰਾਤਮਕ ਪ੍ਰਭਾਵ ਵੀ ਪਾ ਸਕਦਾ ਹੈ। ਆਯੁਰਵੇਦ ਦੇ ਅਨੁਸਾਰ, ਰਾਤ ਨੂੰ ਕੇਲਾ ਖਾਣ ਦੇ ਕਈ ਨੁਕਸਾਨ ਹੋ ਸਕਦੇ ਹਨ:
ਸਰੀਰ ਵਿੱਚ ਠੰਡਕ ਦਾ ਵਾਧਾ:
ਆਯੁਰਵੇਦ ਮੰਨਦਾ ਹੈ ਕਿ ਰਾਤ ਦੇ ਸਮੇਂ ਕੇਲਾ ਖਾਣ ਨਾਲ ਸਰੀਰ ਵਿੱਚ ਠੰਡਕ ਵਧਦੀ ਹੈ। ਇਸ ਕਾਰਨ ਸਰੀਰ ਵਿੱਚ ਵਾਤ ਅਤੇ ਕਫ (Kapha) ਦੋਵਾਂ ਦਾ ਵਾਧਾ ਹੋ ਸਕਦਾ ਹੈ। ਜਿਸ ਕਾਰਨ ਸਰਦੀ (ਜੁਕਾਮ) ਤੇ ਖੰਘ ਪ੍ਰੇਸ਼ਾਨ ਕਰ ਸਕਦੀ ਹੈ।

ਪਾਚਨ ਸੰਬੰਧੀ ਸਮੱਸਿਆਵਾਂ:
ਕੇਲੇ ਵਿੱਚ ਫਾਈਬਰ ਦੀ ਮੌਜੂਦਗੀ ਕਾਰਨ ਰਾਤ ਨੂੰ ਇਸਦਾ ਸੇਵਨ ਕਰਨ ਨਾਲ ਪਾਚਣ ਨਾਲ ਜੁੜੀਆਂ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਇਸ ਨਾਲ ਪੇਟ ਵਿੱਚ ਗੈਸ, ਸੋਜ (Bloating) ਅਤੇ ਦਸਤ ਆਉਣ ਦੀ ਸੰਭਾਵਨਾ ਰਹਿੰਦੀ ਹੈ।

ਸ਼ੂਗਰ ਦੇ ਪੱਧਰ ਵਿੱਚ ਵਾਧਾ:
ਕੇਲੇ ਵਿੱਚ ਕੁਦਰਤੀ ਸ਼ੂਗਰ ਮੌਜੂਦ ਹੁੰਦੀ ਹੈ। ਰਾਤ ਨੂੰ ਕੇਲਾ ਖਾਣ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਵਧ ਸਕਦਾ ਹੈ, ਜਿਸ ਨਾਲ ਮਧੂਮੇਹ (Diabetic) ਦੇ ਮਰੀਜ਼ਾਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਡਾਇਬਟੀਜ਼ ਦੇ ਮਰੀਜ਼ ਨੂੰ ਕੇਲੇ ਦਾ ਸੇਵਨ ਸੋਚ ਸਮਝ ਕੇ ਕਰਨਾ ਚਾਹੀਦਾ ਹੈ।

ਵਜ਼ਨ ਵਿੱਚ ਵਾਧਾ:
ਕੇਲੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਕੈਲੋਰੀਜ਼ ਨਾਲ ਭਰਪੂਰ ਹੁੰਦਾ ਹੈ। ਰਾਤ ਨੂੰ ਇਸਦਾ ਸੇਵਨ ਕਰਨ ਨਾਲ ਸਰੀਰ ਦਾ ਵਜ਼ਨ ਵਧ ਸਕਦਾ ਹੈ।

ਐਲਰਜੀ ਅਤੇ ਸੋਜ
ਕਈ ਲੋਕਾਂ ਨੂੰ ਕੇਲਾ ਖਾਣ ਨਾਲ ਐਲਰਜੀ ਹੋ ਸਕਦੀ ਹੈ, ਜਿਸ ਵਿੱਚ ਸੋਜ (Swelling) ਦੀ ਸਮੱਸਿਆ ਵੀ ਸ਼ਾਮਲ ਹੈ। ਅਜਿਹੇ ਲੋਕਾਂ ਨੂੰ ਖਾਸ ਤੌਰ 'ਤੇ ਰਾਤ ਦੇ ਸਮੇਂ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਲਾਹ: ਇਹ ਜਾਣਕਾਰੀ ਸਧਾਰਨ ਤੱਥਾਂ 'ਤੇ ਆਧਾਰਿਤ ਹੈ। ਕਿਸੇ ਵਿਸ਼ੇਸ਼ ਸਿਹਤ ਸਮੱਸਿਆ ਲਈ ਡਾਕਟਰ ਜਾਂ ਸਿਹਤ ਮਾਹਿਰ ਤੋਂ ਸਲਾਹ ਲੈਣਾ ਜ਼ਰੂਰੀ ਹੈ।
ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ
NEXT STORY