ਨਵੀਂ ਦਿੱਲੀ/ਲੰਡਨ– ਡਰਾਈਫਰੂਟਸ ਵਿਚ ਕਾਜੂ ਮਹਿੰਗਾ ਹੈ ਪਰ ਜੇ ਤੁਸੀਂ ਰੋਜ਼ਾਨਾ ਇਸ ਨੂੰ ਖਾਂਦੇ ਹੋ ਤਾਂ ਇਸ ਦੇ ਕਈ ਫਾਇਦੇ ਹਨ ਪਰ ਜ਼ਿਆਦਾ ਕਾਜੂ ਖਾਣ ਨਾਲ ਕਈ ਨੁਕਸਾਨ ਵੀ ਹੋ ਸਕਦੇ ਹਨ। ਆਓ ਜਾਣਦੇ ਹਾਂ ਕਾਜੂ ਖਾਣ ਦੇ ਫਾਇਦੇ ਤੇ ਨੁਕਸਾਨ ਬਾਰੇ।
ਫਾਇਦੇ
1. ਪੌਸ਼ਟਿਕਤਾ ਨਾਲ ਭਰਪੂਰ ਕਾਜੂ ਖਾਣ ਨਾਲ ਤੁਹਾਡਾ ਕੋਲੈਸਟ੍ਰੋਲ, ਬਲੱਡ ਸ਼ੂਗਰ, ਸਿਰ ਦਰਦ ਤੇ ਹਾਈ ਬਲੱਡ ਪ੍ਰੈਸ਼ਰ ਕਾਬੂ ਵਿਚ ਰਹਿੰਦਾ ਹੈ।
2. ਕਾਜੂ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ।
3. ਬੱਚਿਆਂ ਨੂੰ ਕਾਜੂ ਖਾਣ ਨੂੰ ਜ਼ਰੂਰ ਦਿਓ। ਜੇ ਕਰ ਬੱਚਾ ਨਹੀਂ ਖਾਂਦਾ ਹੈ ਤਾਂ ਉਸ ਨੂੰ ਇਸ ਦੀ ਕੋਈ ਰੈਸਿਪੀ ਬਣਾ ਕੇ ਦਿਓ।
ਨੁਕਸਾਨ
1. ਜ਼ਿਆਦਾ ਕਾਜੂ ਖਾਣ ਨਾਲ ਦਸਤ ਲੱਗ ਸਕਦੇ ਹਨ। ਦਸਤ ਦੇ ਰੋਗੀ ਨੂੰ ਕਾਜੂ ਨਹੀਂ ਖਾਣੇ ਚਾਹੀਦੇ।
2. ਜ਼ਿਆਦਾ ਕਾਜੂ ਖਾਣ ਨਾਲ ਨੱਕ ਵਿਚੋਂ ਖੂਨ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
3. ਗਰਮੀ ਦੇ ਮਹੀਨਿਆਂ ਵਿਚ ਕਾਜੂ ਨਹੀਂ ਖਾਣੇ ਚਾਹੀਦੇ, ਇਸ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ।
ਅਮਿਤਾਭ ਬੱਚਨ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਐਵਾਰਡ', ਰਾਸ਼ਟਰਪਤੀ ਨੇ ਕੀਤਾ ਸਨਮਾਨਤ
NEXT STORY