ਨਵੀਂ ਦਿੱਲੀ - ਭਾਰਤੀ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਕੈਂਸਰ ਲਈ ਜ਼ਿੰਮੇਦਾਰ ‘ਐਪਸਟੀਨ-ਵਾਰ’ (ਈ.ਬੀ.ਵੀ.) ਵਾਇਰਸ, ਕੇਂਦਰੀ ਤੰਤਰਿਕਾ ਤੰਤਰ ਵਿੱਚ ਨਿਊਰਾਨ ਨੂੰ ਸੁਰੱਖਿਆ ਦੇਣ ਵਾਲੀ ‘ਗਲਿਆਲ’ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਕੁੱਝ ਵਿਸ਼ੇਸ਼ ਅਣੁਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦਾ ਹੈ।
ਇਹ ਵੀ ਪੜ੍ਹੋ- ਜ਼ਮੀਨ 'ਤੇ ਐਡਵਾਂਸ ਸਟ੍ਰਾਈਕ ਕੋਰ, ਹਵਾ 'ਚ ਰਾਫੇਲ... ਚੀਨ ਨੂੰ ਜਵਾਬ ਦੇਣ ਲਈ ਭਾਰਤ ਦੀ ਤਿਆਰੀ
ਵਿਗਿਆਨ ਅਤੇ ਤਕਨੀਕੀ ਮੰਤਰਾਲਾ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਇਸ ਖੋਜ ਨਾਲ ਤੰਤਰਿਕਾ ਤੰਤਰ ਨਾਲ ਜੁੜੀਆਂ ਬੀਮਾਰੀਆਂ ਵਿੱਚ ਵਾਇਰਸ ਦੀ ਸੰਭਾਵਿਕ ਭੂਮਿਕਾ ਦੀ ਸਮਝ ਨੂੰ ਵਧਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਅਲਜ਼ਾਈਮਰ, ਪਾਰਕਿੰਸਨ ਅਤੇ ਮਲਟੀਪਲ ਸਕਲੇਰੋਸਿਸ ਵਰਗੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਦਿਮਾਗ ਦੀਆਂ ਕੋਸ਼ਿਕਾਵਾਂ ਵਿੱਚ ਇਹ ਵਾਇਰਸ ਪਾਇਆ ਗਿਆ ਹੈ।
ਬਿਆਨ ਦੇ ਅਨੁਸਾਰ, ਈ.ਬੀ.ਵੀ. ਨਾਲ ਅਤੇ ਗਲੇ ਦਾ ਇੱਕ ਵਿਸ਼ੇਸ਼ ਪ੍ਰਕਾਰ ਦਾ ਕੈਂਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਚਿੱਟੇ ਲਹੂ ਦੇ ਸੈੱਲਾਂ, ਢਿੱਡ ਅਤੇ ਹੋਰ ਅੰਗਾਂ ਦੇ ਕੈਂਸਰ ਹੋ ਸਕਦੇ ਹਨ। ਲੱਗਭੱਗ 95 ਬਾਲਗ ਈ.ਬੀ.ਵੀ. ਵਾਇਰਸ ਤੋਂ ਪੀੜਤ ਹੁੰਦੇ ਹਨ ਹਾਲਾਂਕਿ, ਇਸ ਦਾ ਕੋਈ ਲੱਛਣ ਵਿਖਾਈ ਨਹੀਂ ਦਿੰਦਾ ਅਤੇ ਉਨ੍ਹਾਂ ਕਾਰਣਾਂ ਬਾਰੇ ਬੇਹੱਦ ਘੱਟ ਜਾਣਕਾਰੀ ਉਪਲੱਬਧ ਹੈ, ਜਿਨ੍ਹਾਂ ਤੋਂ ਇਸ ਪ੍ਰਕਾਰ ਦੀ ਬੀਮਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਅਜੀਬੋ-ਗਰੀਬ ਸ਼ਰਤ: ਟੈਕਸੀ ’ਚ ਸਫਰ ਕਰਨ ਦੇ ਪੈਸੇ ਨਹੀਂ ਹਨ ਤਾਂ ਬਣਾਓ ਸਬੰਧ
ਰਮਨ ਸਪੈਕਟਰੋਸਕੋਪੀ ਦੀ ਸਹਾਇਤਾ ਨਾਲ ਇਹ ਪੜ੍ਹਾਈ ਆਈ.ਆਈ.ਟੀ. ਇੰਦੌਰ ਦੇ ਬਾਇਓਸਾਇੰਸ ਐਂਡ ਬਾਇਓ ਮੈਡਿਕਲ ਇੰਜੀਨਿਅਰਿੰਗ ਵਿਭਾਗ ਦੇ ਡਾ. ਹੇਮਚੰਦਰ ਝਾ, ਭੌਤਿਕ ਵਿਭਾਗ ਦੇ ਡਾ. ਰਾਜੇਸ਼ ਕੁਮਾਰ ਅਤੇ ਭਾਰਤੀ ਆਯੁਰਵਿਗਿਆਨ ਅਨੁਸੰਧਾਨ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਦੇ ਰਾਸ਼ਟਰੀ ਪੈਥੋਲਾਜੀ ਸੰਸਥਾਨ, ਨਵੀਂ ਦਿੱਲੀ ਦੀ ਡਾ. ਫੌਜੀਆ ਸਿਰਾਜ ਨੇ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
66 ਸਾਲਾ ਬਜ਼ੁਰਗ ਮਹਿਲਾ ਨਾਲ ਰੇਪ ਦੀ ਕੋਸ਼ਿਸ਼; ਨਿਰਵਸਤਰ ਕਰ ਕੇ ਚਾਕੂ ਨਾਲ ਕੀਤੇ 25 ਵਾਰ
NEXT STORY