ਨਵੀਂ ਦਿੱਲੀ-ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਰੇਲ ਅਤੇ ਸ਼ਹਿਰੀ ਹਵਾਬਾਜ਼ੀ ਯਾਤਰਾ ਟਿਕਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾ ਹਟਾਉਣ 'ਤੇ ਚੋਣ ਕਮਿਸ਼ਨ ਨੇ ਰੇਲ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ। ਮਾਹਿਰਾਂ ਮੁਤਾਬਕ ਕਮਿਸ਼ਨ ਨੇ ਰੇਲ ਟਿਕਟ ਅਤੇ ਹਵਾਈ ਯਾਤਰਾ ਦੇ ਬੋਰਡਿੰਗ ਪਾਸ 'ਤੇ ਮੋਦੀ ਦੀ ਤਸਵੀਰ ਨੂੰ ਚੋਣ ਜ਼ਾਬਤਾ ਲਈ ਪਹਿਲੀ ਨਜ਼ਰ 'ਚ ਉਲੰਘਣ ਮੰਨਦੇ ਹੋਏ ਰੇਲ ਅਤੇ ਨਾਗਰਿਕ ਉਡਾਣ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਮਿਸ਼ਨ ਦੁਆਰਾ 17ਵੀਂ ਲੋਕ ਸਭਾ ਚੋਣਾਂ ਦਾ ਪ੍ਰੋਗਰਾਮ 10 ਮਾਰਚ ਨੂੰ ਐਲਾਨ ਕੀਤੇ ਜਾਣ ਦੇ ਨਾਲ ਹੀ ਕਮਿਸ਼ਨ ਨੇ ਚੋਣ ਜ਼ਾਬਤੇ ਦੇ ਸੱਤਵੇਂ ਨਿਯਮ ਤਹਿਤ ਦੋਵਾਂ ਵਿਭਾਗਾਂ ਤੋਂ ਜਵਾਬ ਮੰਗਿਆ ਹੈ। ਇਸ ਦੇ ਤਹਿਤ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰ ਜਨਤਾ ਦੇ ਪੈਸਿਆਂ ਤੋਂ ਕਿਸੇ ਵੀ ਮਾਧਿਅਮ ਰਾਹੀਂ ਆਪਣੀਆਂ ਉਪਲੱਬਧੀਆਂ ਦਾ ਜ਼ਿਰਰ ਕਰਨ ਵਾਲੇ ਵਿਗਿਆਪਨਾਂ ਜਾਰੀ ਨਹੀਂ ਕਰ ਸਕਦੀ ਹੈ। ਵੱਖ-ਵੱਖ ਪਾਰਟੀਆਂ ਅਤੇ ਵਿਅਕਤੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ। ਰੇਲ ਵਿਭਾਗ ਨੇ ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਆਪਣੇ ਸਾਰੇ ਜ਼ੋਨਾਂ ਨੂੰ ਰੇਲ ਟਿਕਟ ਤੋਂ ਮੋਦੀ ਦੀ ਤਸਵੀਰ ਹਟਾਉਣ ਦਾ ਆਦੇਸ਼ ਪਿਛਲੇ ਹਫਤੇ ਜਾਰੀ ਕਰ ਦਿੱਤਾ ਸੀ ਪਰ ਹੁਣ ਤੱਕ ਇਸ 'ਤੇ ਅਮਲ ਨਾ ਕਰ ਕਮਿਸ਼ਨ ਨੇ ਰੇਲ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਹੈ।
ਹਰਿਆਣਾ 'ਚ ਅਭੈ ਚੌਟਾਲਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਇਆ
NEXT STORY