ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 2021 'ਚ ਮੁੰਦਰਾ ਬੰਦਰਗਾਹ ਤੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਅਧੀਨ ਬੁੱਧਵਾਰ ਨੂੰ ਦਿੱਲੀ 'ਚ ਕਈ ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾੰਡਰਿੰਗ ਐਕਟ (ਪੀਐੱਮਐੱਲਏ) ਦੇ ਅਧੀਨ ਰਾਸ਼ਟਰੀ ਰਾਜਧਾਨੀ 'ਚ ਕਰੀਬ 5 ਕੰਪਲੈਕਸਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ 'ਚ ਦਿੱਲੀ ਦੇ ਕਾਰੋਬਾਰੀ ਹਰਪ੍ਰੀਤ ਸਿੰਘ ਤਲਵਾਰ ਉਰਫ਼ ਕਬੀਰ ਤਲਵਾਰ ਅਤੇ ਕੁਝ ਹੋਰ ਲੋਕਾਂ ਦੇ ਕੰਪਲੈਕਸ ਸ਼ਾਮਲ ਹਨ।
ਦਿੱਲੀ 'ਚ ਕਈ ਨਾਈਟ ਕਲੱਬ ਚਲਾਉਣ ਵਾਲੇ ਤਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਨਸ਼ੀਲੇ ਪਦਾਰਥ ਬਰਾਮਦਗੀ ਦੇ ਮਾਮਲੇ 'ਚ ਅਗਸਤ 2022 'ਚ ਗ੍ਰਿਫ਼ਤਾਰ ਕੀਤਾ ਸੀ। ਗੁਜਰਾਤ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਮੁੰਦਰਾ ਬੰਦਰਗਾਹ ਤੋਂ ਸਤੰਬਰ 2021 'ਚ ਅਫਗਾਨਿਸਤਾਨ ਦੀ 2,988.21 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਇਹ ਦੁਨੀਆ 'ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ 'ਚੋਂ ਇਕ ਹੈ। ਡੀਆਰਆਈ ਵੀ ਈਡਈ ਦੀ ਤਰ੍ਹਾਂ ਕੇਂਦਰੀ ਵਿੱਤ ਮੰਤਰਾਲਾ ਦੇ ਅਧੀਨ ਇਕ ਇਨਫੋਰਸਮੈਂਟ ਏਜੰਸੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਟ ਗਈ ਗੈਸ ਪਾਈਪਲਾਈਨ! ਹੋ ਗਿਆ ਜ਼ਬਰਦਸਤ ਧਮਾਕਾ, 4 ਲੋਕ ਝੁਲਸੇ, ਇੰਦੌਰ 'ਚ ਹਾਹਾਕਾਰ
NEXT STORY