ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੈਡੀਕਲ ਕਾਲਜ ਦੇ ਦਾਖਲਿਆਂ ਲਈ ਜੰਮੂ-ਕਸ਼ਮੀਰ ਕਾਮਨ ਐਂਟਰੈਂਸ ਟੈਸਟ (ਜੇ.ਕੇ.ਸੀ.ਈ.ਟੀ.)-2012 ਦੇ ਪੇਪਰ ਲੀਕ ਹੋਣ ਦੀ ਜਾਂਚ ਦੇ ਸਬੰਧ 'ਚ 1.31 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਆਰਜ਼ੀ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਸ੍ਰੀਨਗਰ ਅਤੇ ਇਸ ਦੇ ਆਸਪਾਸ ਥਾਵਾਂ 'ਤੇ ਸੱਜਾਦ ਹੁਸੈਨ ਭੱਟ, ਮੁਹੰਮਦ ਅਮੀਨ ਗਨੀ, ਸੁਹੇਲ ਅਹਿਮਦ ਵਾਨੀ ਅਤੇ ਸ਼ਬੀਰ ਅਹਿਮਦ ਡਾਰ ਦੀਆਂ ਚਾਰ ਅਚੱਲ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਮਨੀ ਲਾਂਡਰਿੰਗ ਦਾ ਮਾਮਲਾ ਜੰਮੂ ਅਤੇ ਕਸ਼ਮੀਰ ਪੁਲਸ ਦੁਆਰਾ ਪੇਸ਼ੇਵਰ ਦਾਖਲਾ ਪ੍ਰੀਖਿਆ ਬੋਰਡ (ਬੀ.ਓ.ਪੀ.ਈ.ਈ.) ਦੇ ਤਤਕਾਲੀ ਚੇਅਰਮੈਨ ਮੁਸ਼ਤਾਕ ਅਹਿਮਦ ਪੀਰ ਅਤੇ ਹੋਰਾਂ ਵਿਰੁੱਧ ਦਰਜ ਕੀਤੀ ਗਈ ਐਫ.ਆਈ.ਆਰ. 'ਤੇ ਅਧਾਰਤ ਹੈ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਗ ਲੱਗਣ ਕਾਰਨ ਕਰੀਬ 90 ਘਰ ਸੜ ਕੇ ਸੁਆਹ
NEXT STORY