ਨੈਸ਼ਨਲ ਡੈਸਕ : ਧਰਤੀ 'ਤੇ ਸਾਲ 2020 ਦੌਰਾਨ ਕੋਵਿਡ-19 ਲਾਕਡਾਊਨ ਦਾ ਪ੍ਰਭਾਵ ਚੰਦਰਮਾ ਤੱਕ ਦਿਖਾਈ ਦਿੱਤਾ ਸੀ, ਕਿਉਂਕਿ ਅਪ੍ਰੈਲ-ਮਈ 2020 ਦੌਰਾਨ ਚੰਦਰਮਾ ਦੇ ਤਾਪਮਾਨ ’ਚ ਕਾਫ਼ੀ ਗਿਰਾਵਟ ਦੇਖੀ ਗਈ ਸੀ। ਇਹ ਗੱਲ ਇਕ ਅਧਿਐਨ ’ਚ ਕਹੀ ਗਈ ਹੈ। ਇਸ ਅਰਸੇ ਦੌਰਾਨ ਧਰਤੀ ਦੇ ਕੁਦਰਤੀ ਉਪਗ੍ਰਹਿ ’ਤੇ ਵੱਧ ਤੋਂ ਵੱਧ ਤਾਪਮਾਨ ’ਚ ਗਿਰਾਵਟ ਆਈ, ਜਦ ਕਿ ਰਾਤਾਂ ਲਗਭਗ 8-10 ਡਿਗਰੀ ਸੈਲਸੀਅਸ ਤੱਕ ਠੰਢੀਆਂ ਹੋਣ ਦਾ ਪਤਾ ਲੱਗਾ ਹੈ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਅਹਿਮਦਾਬਾਦ ਸਥਿਤ ਭੌਤਿਕ ਖੋਜ ਪ੍ਰਯੋਗਸ਼ਾਲਾ ਦੇ ਖੋਜਕਰਤਾ ਕੇ. ਦੁਰਗਾ ਪ੍ਰਸਾਦ ਅਤੇ ਜੀ. ਐਮਬਿਲੀ ਨੇ ‘ਮੰਥਲੀ ਨੋਟਿਸਿਜ਼ ਆਫ਼ ਦਿ ਰਾਇਲ ਐਸਟ੍ਰੋਨੋਮੀਕਲ ਸੋਸਾਇਟੀ : ਲੇਟਰਸ’ ਨਾਂ ਦੇ ਮੈਗਜ਼ੀਨ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਕਿਹਾ ਕਿ ਧਰਤੀ ’ਤੇ ਜਲਵਾਯੂ ਤਬਦੀਲੀ ਦਾ ਅਧਿਐਨ ਕਰਨ ਲਈ ਚੰਦਰਮਾ ਸੰਭਾਵਿਤ ਤੌਰ ’ਤੇ ਇਕ ‘ਆਧਾਰ’ ਦੇ ਰੂਪ ਵਿਚ ਕੰਮ ਕਰ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਦਲਿਤ ਨੌਜਵਾਨ ਨੂੰ ਦਾਖ਼ਲਾ ਦੇਣ ਦਾ ਦਿੱਤਾ ਹੁਕਮ
NEXT STORY