ਨਵੀਂ ਦਿੱਲੀ/ਵਾਸ਼ਿੰਗਟਨ - ਕੋਵਿਡ-19 ਦੀ ਦੂਜੀ ਲਹਿਰ ਜਾਂ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਭਾਰਤ ਸਣੇ ਕਈ ਮੁਲਕਾਂ ਵਿਚ ਇਸ ਦਾ ਪ੍ਰਭਾਵ ਲਗਾਤਾਰ ਵੱਧਦਾ ਹੀ ਦੇਖਿਆ ਜਾ ਰਿਹਾ ਹੈ। ਵਾਇਰਸ ਦੀ ਇਨਫੈਕਸ਼ਨ ਨੂੰ ਘੱਟ ਕਰਨ ਅਤੇ ਇਮਿਊਨਿਟੀ ਵਧਾਉਣ ਲੋਕ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਵੀ ਕਰ ਰਹੇ ਹਨ। ਉਥੇ ਹੀ ਉਕਤ ਤਰੀਕਿਆਂ ਵਿਚ 'ਗਲੋਅ' ਦਾ ਨਾਂ ਵੀ ਸ਼ਾਮਲ ਹੈ। ਗਲੋਅ ਦੀਆਂ ਗੋਲੀਆਂ ਨਾਲ ਇਮਿਊਨਿਟੀ ਵਿਚ ਖਾਸਾ ਵਾਧਾ ਹੁੰਦਾ ਹੈ। ਇਸ ਦਾ ਦਾਅਵਾ ਪ੍ਰੋਫੈਸਰ ਅਭਿਮਨਿਓ ਕੁਮਾਰ ਸਿੰਘ ਕਰ ਰਹੇ ਹਨ, ਜਿਹੜੇ ਕਿ ਸਰਵਪੱਲੀ ਰਾਧਾਕ੍ਰਿਸ਼ਣਨ ਰਾਜਸਥਾਨ ਆਯੁਰਵੇਦ ਵਿਵੀ ਦੇ ਕੁਲਪਤੀ ਹਨ।
ਇਹ ਵੀ ਪੜ੍ਹੋ - ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ, ਅੱਜ ਤੋਂ ਫਲਾਈਟ ਸ਼ੁਰੂ ਕਰ ਰਹੀ ਇਹ ਏਅਰਲਾਈਨਸ
ਉਨ੍ਹਾਂ ਦਾਅਵਾ ਕਰਦੇ ਹੋਏ ਆਖਿਆ ਕਿ ਵਾਇਰਸ ਨਾਲ ਲੱੜਣ ਲਈ ਗਲੋਅ ਦੀਆਂ 500 ਮਿਲੀਗ੍ਰਾਣ ਦੀਆਂ ਗੋਲੀਆਂ ਸਵੇਰੇ-ਸ਼ਾਮ ਖਾਣ ਦਾ ਪ੍ਰੋਟੋਕਾਲ ਬਣਾਇਆ ਹੈ। ਇਹ ਗੋਲੀਆਂ ਕੋਈ ਵੀ ਖਾ ਸਕਦਾ ਹੈ। ਆਯੁਰਵੈਦ ਵਿਵੀ ਨੇ ਬੀਤੇ ਸਾਲ ਬੋਰਾਨਾਡਾ ਕੋਵਿਡ-19 ਸੈਂਟਰ ਵਿਚ 40 ਮਰੀਜ਼ਾਂ 'ਤੇ ਗਲੋਅ ਦੀਆਂ ਗੋਲੀਆਂ ਦਾ ਪ੍ਰੀਖਣ ਕੀਤਾ ਸੀ। ਇਹ ਸਾਰੇ ਮਰੀਜ਼ ਕੋਰੋਨਾ ਦੇ ਬਹੁਤ ਘੱਟ ਲੱਛਣਾਂ ਵਾਲੇ ਸਨ। ਗਲੋਅ ਦੀਆਂ ਗੋਲੀਆਂ ਖਾਣ ਤੋਂ ਬਾਅਦ ਚੌਥੇ ਅਤੇ ਪੰਜਵੇ ਦਿਨ ਮਰੀਜ਼ ਕੋਰੋਨਾ ਨੈਗੇਟਿਵ ਪਾਏ ਗਏ।
ਇਹ ਵੀ ਪੜ੍ਹੋ - 'ਫਰਸ਼ਾਂ ਤੋਂ ਅਰਸ਼ਾਂ 'ਤੇ ਪੁੱਜਾ ਇਹ ਮਾਡਲ, ਕਦੇ ਸੌਂਦਾਂ ਸੀ ਪੁਲ ਹੇਠਾਂ
ਫੇਫੜਿਆਂ 'ਤੇ ਹਮਲਾ ਕਰਦੈ ਵਾਇਰਸ
ਆਯੁਰਵੈਦ ਵਿਵੀ ਦੀ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਗਲੋਅ ਨੇ ਇਮਿਊਨਿਟੀ ਵਧਾ ਕੇ ਵਾਇਰਸ ਨੂੰ ਫੇਫੜਿਆਂ ਵਿਚ ਪਹੁੰਚਣ ਤੋਂ ਪਹਿਲਾਂ ਨੱਕ-ਗਲੇ ਵਿਚ ਹੀ ਖਤਮ ਕਰ ਦਿੱਤਾ। ਇਮਿਊਨਿਟੀ ਦੀ ਸਮਰੱਥਾ ਵੱਧਣ ਨਾਲ ਵਾਇਰਸ ਨੂੰ ਫੇਫੜਿਆਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - Dr. ਫਾਓਚੀ ਨੇ ਕਿਹਾ, 'ਭਾਰਤ 'ਚ ਦੂਜੀ ਲਹਿਰ ਨੇ ਇਹ ਦਿਖਾ ਦਿੱਤਾ ਕਿ ਕੋਰੋਨਾ ਤੋਂ ਕੋਈ ਸੁਰੱਖਿਅਤ ਨਹੀਂ'
ਤ੍ਰਿਣਮੂਲ ਕਾਂਗਰਸ ਦਾ ਦੋਸ਼, ਮਿਥੁਨ ਅਤੇ ਦਲੀਪ ਘੋਸ਼ ਨੇ ਕੀਤੀ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ
NEXT STORY