ਵਾਸ਼ਿੰਗਟਨ - ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਨੂੰ ਲੈ ਕੇ ਰਾਸ਼ਟਰੀ ਮੁਹਿੰਮ ਦੀ ਅਗਵਾਈ ਕਰ ਰਹੇ ਮਾਹਿਰ ਡਾਕਟਰ ਐਂਥਨੀ ਫਾਓਚੀ ਨੇ ਭਾਰਤ ਵਿਚ ਫੈਲੀ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਕਿਹਾ ਕਿ ਇਸ ਗਲੋਬਲ ਆਪਦਾ ਤੋਂ ਕੋਈ ਵੀ ਸੁਰੱਖਿਅਤ ਨਹੀਂ ਹੈ। ਡਾ. ਫਾਓਚੀ ਪਹਿਲੀ ਲਹਿਰ ਤੋਂ ਬਾਅਦ ਭਾਰਤ ਦੇ ਘੱਟ ਲਪੇਟ ਵਿਚ ਆਉਣ ਨੂੰ ਲੈ ਕੇ ਲਾਏ ਗਏ ਅਨੁਮਾਨਾਂ ਦੇ ਸਬੰਧ ਵਿਚ ਬੋਲ ਰਹੇ ਸਨ। ਕੋਰੋਨਾ ਦੀ ਪਹਿਲੀ ਲਹਿਰ ਵਿਚ ਪਿਛਲੇ ਸਾਲ ਅਮਰੀਕਾ ਵਿਚ ਹਾਹਾਕਾਰ ਮਚਿਆ ਹੋਇਆ ਸੀ। ਉਸ ਵੇਲੇ ਭਾਰਤ ਅਤੇ ਇਸ ਜਿਵੇਂ ਕਈ ਉਭਰਦੀ ਅਰਥ ਵਿਵਸਥਾ ਵਾਲੇ ਮੁਲਕਾਂ ਵਿਚ ਜ਼ਿਆਦਾ ਅਸਰ ਨਹੀਂ ਹੋਇਆ ਸੀ।
ਕਟਰ ਫਾਓਚੀ ਨੇ ਸ਼ੁੱਕਰਵਾਰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੁਰੂ ਵਿਚ ਜਦ ਘੱਟ ਅਤੇ ਮੱਧ ਆਮਦਨ ਵਾਲੀ ਅਰਥ ਵਿਵਸਥਾਵਾਂ ਵਿਚ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਨਹੀਂ ਹੋਏ ਸਨ ਤਾਂ ਲੋਕ ਕਹਿ ਰਹੇ ਸਨ ਕਿ ਸ਼ਾਇਦ ਉਥੋਂ ਦੀ ਜਲਵਾਯੂ ਵਿਚ ਕੁਝ ਖਾਸ ਹੈ ਜਾਂ ਉਥੋਂ ਦੇ ਨੌਜਵਾਨਾਂ ਸਬੰਧੀ ਗੱਲ ਕਰ ਰਹੇ ਸਨ।
ਇਹ ਵੀ ਪੜ੍ਹੋ - ਜ਼ਿੰਬਾਬਵੇ 'ਚ ਫੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਮਰੇ
ਪਹਿਲੀ ਲਹਿਰ ਵਿਚ ਭਾਰਤ ਤਬਾਹੀ ਤੋਂ ਬਚ ਗਿਆ ਸੀ
ਦਰਅਸਲ ਜਦ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਆਈ ਸੀ ਤਾਂ ਅਮਰੀਕਾ ਅਤੇ ਯੂਰਪ ਦੇ ਮੁਲਕਾਂ ਵਿਚ ਹਾਹਾਕਾਰ ਮਚਿਆ ਹੋਇਆ ਸੀ। ਅਮਰੀਕਾ ਉਸ ਵੇਲੇ ਸਭ ਤੋਂ ਵਧ ਪ੍ਰਭਾਵਿਤ ਮੁਲਕ ਬਣਿਆ ਸੀ। ਅਮਰੀਕਾ ਵਿਚ ਇਕ ਦਿਨ ਵਿਚ ਰਿਕਾਰਡ 3 ਲੱਖ ਤੋਂ ਵਧ ਮਾਮਲੇ ਦਰਜ ਹੋ ਰਹੇ ਸਨ। ਇਨਫੈਕਸ਼ਨ ਦੀ ਗਿਣਤੀ ਦਾ ਇਹ ਅੰਕੜਾ ਭਾਰਤ ਨੇ ਇਸ ਹਫਤੇ ਤੋੜਿਆ ਹੈ ਪਰ ਉਸ ਵੇਲੇ ਏਸ਼ੀਆ ਅਤੇ ਅਫਰੀਕਾ ਦੇ ਗਰੀਬ ਅਤੇ ਵਿਕਾਸਸ਼ੀਲ ਮੁਲਕਾਂ ਵਿਚ ਕੋਰੋਨਾ ਇੰਨਾ ਅਸਰ ਨਹੀਂ ਪਾ ਸਕਿਆ ਸੀ। ਇਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਮੁਲਕਾਂ ਦੀ ਜਲਵਾਯੂ ਅਤੇ ਰਹਿਣ-ਸਹਿਣ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਸੁਰੱਖਿਆ ਸਲਾਹਕਾਰ ਡਾਕਟਰ ਫਾਓਚੀ ਨੇ ਆਖਿਆ ਕਿ ਹੁਣ ਅਫਰੀਕਾ ਅਤੇ ਭਾਰਤ ਵਿਚ ਇਸ ਦਾ ਫੈਲਾਅ ਸਾਨੂੰ ਜੋ ਦੱਸ ਰਿਹਾ ਹੈ ਉਹ ਇਹ ਹੈ ਕਿ ਜਦ ਤੁਸੀਂ ਗਲੋਬਲ ਆਫਤ ਦਾ ਸਾਹਮਣਾ ਕਰ ਰਹੇ ਹਨ ਤਾਂ ਸਮਝ ਲਵੋ ਕਿ ਇਹ ਗਲੋਬਲ ਆਫਤ ਹੈ ਅਤੇ ਕੋਈ ਵੀ ਮੁਲਕ ਅਸਲ ਵਿਚ ਇਸ ਤੋਂ ਸੁਰੱਖਿਅਤ ਨਹੀਂ ਹੈ।
ਇਹ ਵੀ ਪੜ੍ਹੋ - ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼
ਭਾਰਤ ਨੂੰ ਵੈਕਸੀਨ ਦੀ ਜ਼ਰੂਰਤ
ਡਾਕਟਰ ਫਾਓਚੀ ਨੇ ਕਿਹਾ ਕਿ ਭਾਰਤ ਨੂੰ ਟੀਕਿਆਂ ਦੀ ਜ਼ਰੂਰਤ ਹੈ। ਹਾਲਾਂਕਿ ਭਾਰਤ ਵਿਚ ਵਾਇਰਸ ਦੇ ਕਈ ਸਾਰੇ ਵੇਰੀਐਂਟ ਵਿਕਸਤ ਹੋ ਗਏ ਹਨ ਅਤੇ ਇਨ੍ਹਾਂ ਵੇਰੀਐਂਟ ਖਿਲਾਫ ਟੀਕਿਆਂ ਦਾ ਕੀ ਅਸਰ ਹੋਵੇਗਾ ਇਸ ਦਾ ਅਧਿਐਨ ਕੀਤਾ ਜਾਣਾ ਬਾਕੀ ਹੈ।
ਫਾਓਚੀ ਨੇ ਕਿਹਾ ਕਿ ਉਹ ਅਜਿਹੀ ਸਥਿਤੀ ਵਿਚ ਹਨ ਜਿਥੇ ਕਈ ਸਾਰੇ ਵੇਰੀਐਂਟ ਵਿਕਸਤ ਹੋ ਚੁੱਕੇ ਹਨ। ਅਸੀਂ ਹੁਣ ਤੱਕ ਇਨਾਂ ਵੇਰੀਐਂਟ ਅਤੇ ਇਨ੍ਹਾਂ ਤੋਂ ਬਚਾਅ ਲਈ ਟੀਕਿਆਂ ਦੀ ਸਮਰੱਥਾ ਨੂੰ ਲੈ ਕੇ ਪੂਰੀ ਜਾਣਕਾਰੀ ਨਹੀਂ ਇਕੱਠੀ ਕਰ ਪਾਏ ਪਰ ਅਸੀਂ ਸਪੱਸ਼ਟ ਰੂਪ ਨਾਲ ਮੰਨ ਰਹੇ ਹਾਂ ਕਿ ਉਨ੍ਹਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ - ਬੰਗਲਾਦੇਸ਼ ਦੇ ਰਸਾਇਣ ਗੋਦਾਮ 'ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ
ਸ਼ਰਾਬ ਨਹੀਂ ਮਿਲੀ ਤਾਂ ਪੀ ਗਏ ਸੈਨੇਟਾਈਜ਼ਰ, 7 ਲੋਕਾਂ ਦੀ ਮੌਤ
NEXT STORY