ਨਾਗਪੁਰ (ਵਾਰਤਾ)- ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਤੇਜ਼ ਰਫ਼ਤਾਰ ਟਰੱਕ ਅਤੇ ਬੱਸ ਦੀ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 13 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ। ਇਹ ਹਾਦਸਾ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਸਿੰਦਖੇੜਾਰਾਜਾ ਨੇੜੇ ਮੁੰਬਈ-ਸੰਭਾਜੀਨਗਰ-ਨਾਗਪੁਰ ਰਾਜਮਾਰਗ 'ਤੇ ਮੰਗਲਵਾਰ ਸਵੇਰੇ ਲਗਭਗ 6 ਵਜੇ ਹੋਇਆ।
ਇਹ ਵੀ ਪੜ੍ਹੋ : ਵਿਆਹ ਦੇ 7 ਸਾਲ ਬਾਅਦ ਘਰ 'ਚ ਗੂੰਜੀਆਂ ਕਿਲਕਾਰੀਆਂ, ਇਕੱਠੇ 5 ਧੀਆਂ ਨੂੰ ਦਿੱਤਾ ਜਨਮ
ਉਨ੍ਹਾਂ ਕਿਹਾ ਕਿ ਬੱਸ ਸੰਭਾਜੀਨਗਰ ਤੋਂ ਵਾਸ਼ਿਮ ਵੱਲ ਜਾ ਰਹੀ ਸੀ, ਉਦੋਂ ਬੁਲਢਾਣਾ ਦੇ ਸਿੰਦਖੇੜਾਰਾਜਾ 'ਚ ਪਲਾਸਖੇੜ ਚੱਕਾ ਪਿੰਡ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 13 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਸਿੰਦਖੇੜਾਰਾਜਾ ਦੇ ਹਸਪਤਾਲ 'ਚ ਚੱਲ ਰਿਹਾ ਹੈ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਅਤੇ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੰਡਪ ਛੱਡ ਦੌੜਿਆ ਲਾੜਾ, ਲਾੜੀ ਨੇ ਪਿੱਛਾ ਕਰ ਕੇ ਫੜਿਆ, ਕਾਫ਼ੀ ਡਰਾਮੇ ਤੋਂ ਬਾਅਦ ਹੋਇਆ ਵਿਆਹ
28 ਵਾਂਟੇਡ ਗੈਂਗਸਟਰ 14 ਦੇਸ਼ਾਂ ਤੋਂ ਚਲਾ ਰਹੇ ਗੈਂਗ, ਹਵਾਲਗੀ ਦੀ ਕੋਸ਼ਿਸ਼ 'ਚ ਜੁੱਟੀ ਕੇਂਦਰ ਸਰਕਾਰ
NEXT STORY