ਰਾਂਚੀ- ਰਿਮਸ ਦੇ ਇਸਤਰੀ ਅਤੇ ਜਣੇਪਾ ਰੋਗ ਵਿਭਾਗ 'ਚ ਸੋਮਵਾਰ ਨੂੰ ਇਟਖੋਰੀ (ਚਤਰਾ) ਦੀ ਰਹਿਣ ਵਾਲੀ ਅਨਿਤਾ ਕੁਮਾਰੀ ਨੇ ਇਕੱਠੇ 5 ਬੱਚਿਆਂ ਨੂੰ ਜਨਮ ਦਿੱਤਾ। ਰਿਮਸ 'ਚ ਇਕੱਠੇ 5 ਬੱਚਿਆਂ ਦਾ ਜਨਮ ਹੋਣ ਦਾ ਇਹ ਪਹਿਲਾ ਮਾਮਲਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਾਰੀਆਂ ਕੁੜੀਆਂ ਹਨ। ਡਾਕਟਰਾਂ ਨੇ ਦੱਸਿਆ ਕਿ ਔਰਤ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਸਨ ਅਤੇ ਬੱਚਾ ਨਹੀਂ ਸੀ। ਇਹ ਮਾਮਲਾ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ : ਮੰਡਪ ਛੱਡ ਦੌੜਿਆ ਲਾੜਾ, ਲਾੜੀ ਨੇ ਪਿੱਛਾ ਕਰ ਕੇ ਫੜਿਆ, ਕਾਫ਼ੀ ਡਰਾਮੇ ਤੋਂ ਬਾਅਦ ਹੋਇਆ ਵਿਆਹ
ਬੱਚਾ ਕੰਸੀਵ ਨਹੀਂ ਕਰ ਪਾਉਣ ਦੀ ਸਥਿਤੀ 'ਚ ਉਨ੍ਹਾਂ ਨੇ ਓਵੁਲੇਸ਼ਨ ਇੰਡਕਸ਼ਨ ਕਰਵਾਇਆ ਸੀ। ਚਤਰਾ 'ਚ ਜਾਂਚ ਦੇ ਕ੍ਰਮ 'ਚ ਡਾਕਟਰਾਂ ਨੇ ਦੇਖਿਆ ਕਿ 5 ਬੱਚੇ ਹਨ ਤਾਂ ਉਨ੍ਹਾਂ ਨੇ ਰਿਮਸ ਰੈਫ਼ਰ ਕਰ ਦਿੱਤਾ। 7 ਮਈ ਨੂੰ ਰਿਮਸ ਦੇ ਗਾਇਨੀ ਵਿਭਾਗ 'ਚ ਦਾਖ਼ਲ ਕੀਤਾ ਗਿਆ। ਸੋਮਵਾਰ ਨੂੰ 28 ਹਫ਼ਤੇ ਅਤੇ 5ਵੇਂ ਦਿਨ 'ਚ ਹੀ ਦਰਦ ਵਧਣ ਕਾਰਨ ਉਸ ਦੀ ਸੁਰੱਖਿਅਤ ਡਿਲਿਵਰੀ ਕਰਵਾਈ ਗਈ। ਮਾਂ ਅਤੇ ਬੱਚੇ ਸਾਰੇ ਸਿਹਤਮੰਦ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 5 ਲੋਕਾਂ ਦੀ ਦਰਦਨਾਕ ਮੌਤ
NEXT STORY