ਮੁੰਬਈ– ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਇਕ ਹੋਰ ਝਟਕਾ ਦੇਣ ਵਾਲੇ ਹਨ। ਸ਼ਿਵ ਸੈਨਾ ਦੇ ਦੋ ਤਿਹਾਈ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਲਿਆਉਣ ਤੋਂ ਬਾਅਦ ਸ਼ਿੰਦੇ ਹੁਣ ਕੇਂਦਰੀ ਮੁੰਬਈ ਦੇ ਦਾਦਰ ਵਿੱਚ ਇੱਕ ਨਵਾਂ ਸ਼ਿਵ ਸੈਨਾ ਭਵਨ ਖੋਲ੍ਹਣ ਲੱਗੇ ਹਨ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਿੰਦੇ ਬਾਲਾ ਸਾਹਿਬ ਦੇ ਸ਼ਿਵ ਸੈਨਾ ਭਵਨ ’ਤੇ ਦਾਅਵਾ ਕਰਨਗੇ ਜੋ ਪਿਛਲੇ ਪੰਜ ਦਹਾਕਿਆਂ ਤੋਂ ਸ਼ਿਵ ਸੈਨਿਕਾਂ ਦੇ ਨਿਆਏ ਭਵਨ ਵਜੋਂ ਸਥਾਪਿਤ ਹੈ, ਪਰ ਹੁਣ ਮੀਡੀਆ ਰਿਪੋਰਟਾਂ ਇਹ ਹਨ ਕਿ ਏਕਨਾਥ ਸ਼ਿੰਦੇ ਦਾਦਰ ਵਿੱਚ ਇੱਕ ਹੋਰ ਸ਼ਿਵ ਸੈਨਾ ਭਵਨ ਬਣਾਉਣਗੇ।
ਏਕਨਾਥ ਸ਼ਿੰਦੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦਾ ਦਾਦਰ ’ਚ ਵੱਡਾ ਦਫਤਰ ਹੋਵੇ। ਸ਼ਿੰਦੇ ਨੂੰ ਮਿਲਣ ਲਈ ਆਮ ਨਾਗਰਿਕ ਮੁੰਬਈ ਆ ਰਹੇ ਹਨ। ਮੁੰਬਈ ਆਉਣ ਦੇ ਨਾਲ-ਨਾਲ ਉਹ ਮੁੱਖ ਮੰਤਰੀ ਨਾਲ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕਰ ਰਹੇ ਹਨ। ਏਕਨਾਥ ਸ਼ਿੰਦੇ ਦਾ ਮੰਨਣਾ ਹੈ ਕਿ ਅਜਿਹੇ ਹਜ਼ਾਰਾਂ ਨਾਗਰਿਕਾਂ ਨੂੰ ਮਿਲਣ ਲਈ ਮੁੰਬਈ ਦੇ ਕੇਂਦਰੀ ਹਿੱਸੇ ਵਿੱਚ ਇੱਕ ਵਿਸ਼ਾਲ ਦਫ਼ਤਰ ਦੀ ਲੋੜ ਹੈ। ਸ਼ਿੰਦੇ ਗਰੁੱਪ ਦੇ ਵਿਧਾਇਕ ਸਦਾ ਸਰਵੰਕਰ ਨੇ ਦੱਸਿਆ ਕਿ ਇਸ ਸੰਬੰਧੀ ਜਲਦ ਹੀ ਕਦਮ ਚੁੱਕੇ ਜਾਣਗੇ।
ਖਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਸਿਪਾਹੀ ਨੂੰ ਭੇਜਿਆ 7 ਦਿਨਾਂ ਦੀ ਛੁੱਟੀ ’ਤੇ, ਮਿਲ ਰਹੀਆਂ ਹਨ ਧਮਕੀਆਂ
NEXT STORY