ਨਵੀਂ ਦਿੱਲੀ, (ਭਾਸ਼ਾ)- ਉੱਤਰ-ਪੱਛਮੀ ਦਿੱਲੀ ਦੇ ਕੋਹਾਟ ਐਨਕਲੇਵ ਇਲਾਕੇ ਵਿਚ ਇਕ 70 ਸਾਲਾ ਵਿਅਕਤੀ ਅਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ, ਉਨ੍ਹਾਂ ਦਾ ਸਹਾਇਕ ਗਾਇਬ ਸੀ ਅਤੇ ਘਰ ਵਿਚ ਚੋਰੀ ਦੇ ਸਪੱਸ਼ਟ ਸੰਕੇਤ ਮਿਲੇ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ ਅਤੇ ਉਸ ਦੀ ਪਤਨੀ ਦਿਲਰਾਜ ਕੌਰ ਵਜੋਂ ਹੋਈ ਹੈ, ਜੋ ਇਕੱਲੇ ਰਹਿੰਦੇ ਸਨ।
ਉਨ੍ਹਾਂ ਦੀਆਂ ਲਾਸ਼ਾਂ ਸੜੀ-ਗਲੀ ਹਾਲਤ ਵਿਚ ਮਿਲੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਸੁਭਾਸ਼ ਪਲੇਸ ਥਾਣੇ ਵਿਚ ਸੂਚਨਾ ਮਿਲੀ ਕਿ ਇਕ ਘਰ ’ਚੋਂ ਬਦਬੂ ਆ ਰਹੀ ਹੈ। ਕੋਹਾਟ ਐਨਕਲੇਵ ਦੇ ਘਰ ਨੰਬਰ 317 ’ਤੇ ਪਹੁੰਚਣ ’ਤੇ ਪੁਲਸ ਨੂੰ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਵੱਖ-ਵੱਖ ਕਮਰਿਆਂ ਵਿਚ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਪਈਆਂ ਮਿਲੀਆਂ।
ਅਧਿਕਾਰੀ ਨੇ ਦੱਸਿਆ ਕਿ ਮਹਿੰਦਰ ਸਿੰਘ ਨੂੰ ਆਖਰੀ ਵਾਰ ਐਤਵਾਰ ਰਾਤ ਲੱਗਭਗ 8 ਵਜੇ ਦੇਖਿਆ ਗਿਆ ਸੀ। ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਘਰ ਦੇ ਅੰਦਰ ਇਕ ‘ਲਾਕਰ’ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਲਾਪਤਾ ਸਹਾਇਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਫੜਨਵੀਸ ਬੋਲੇ-ਨਾਗਪੁਰ ’ਚ ਹਿੰਸਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ
NEXT STORY