ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਬੁੱਧਵਾਰ ਨੂੰ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਮਾਲਵੀਏ ਨਗਰ 'ਚ ਇਕ ਢਾਬਾ ਚਲਾਉਂਦੇ ਹਨ ਪਰ ਕੰਮ ਘੱਟ ਹੋਣ ਕਾਰਨ ਬਜ਼ੁਰਗ ਰੋ ਪਏ। ਬਜ਼ੁਰਗ ਦੇ ਹੰਝੂ ਦੇਖ ਲੋਕਾਂ ਦਾ ਦਿਲ ਪਸੀਜ ਗਿਆ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬਾਬਾ ਦੇ ਢਾਬੇ 'ਤੇ ਪਹੁੰਚਣ ਦੀ ਗੁਹਾਰ ਲਗਾਈ। ਜਿਸ ਦਾ ਅਸਰ ਵੀਰਵਾਰ ਨੂੰ ਦੇਖਣ ਨੂੰ ਮਿਲਿਆ। ਦਿੱਲੀ ਦੇ ਲੋਕ ਭਾਰੀ ਗਿਣਤੀ 'ਚ ਬਾਬਾ ਦੇ ਸਮਰਥਨ 'ਚ ਢਾਬੇ 'ਤੇ ਪਹੁੰਚੇ। ਇਸ ਕਾਰਨ ਬਜ਼ੁਰਗ ਜੋੜੇ ਦੀ ਮੁਸਕਾਨ ਹੁਣ ਮੁੜ ਵਾਪਸ ਆ ਗਈ ਹੈ।
'ਆਪ' ਵਿਧਾਇਕ ਸੋਮਨਾਥ ਭਾਰਤੀ ਵੀ ਢਾਬੇ 'ਤੇ ਪਹੁੰਚੇ
ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਵੀ ਬਾਬਾ ਦੇ ਢਾਬੇ 'ਤੇ ਪਹੁੰਚੇ। ਉਨ੍ਹਾਂ ਨੇ ਬਜ਼ੁਰਗ ਜੋੜੇ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਉਨ੍ਹਾਂ ਦਾ ਖਿਆਲ ਰੱਖੇਗੀ।
ਕੌਣ ਹੈ ਢਾਬਾ ਚਲਾਉਣ ਵਾਲਾ ਬਜ਼ੁਰਗ ਜੋੜਾ
'ਬਾਬਾ ਕਾ ਢਾਬਾ' ਚਲਾਉਣ ਵਾਲੇ ਬਜ਼ੁਰਗ ਦਾ ਨਾਂ ਕਾਂਤਾ ਪ੍ਰਸਾਦ ਹੈ ਅਤੇ ਪਤਨੀ ਦਾ ਨਾਂ ਬਾਦਾਮੀ ਦੇਵੀ ਹੈ। ਬਜ਼ੁਰਗ ਜੋੜਾ ਸਾਲਾਂ ਤੋਂ ਮਾਲਵੀਏ ਨਗਰ 'ਚ ਆਪਣੀ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਕਾਂਤਾ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇਕ ਧੀ ਹੈ ਪਰ ਤਿੰਨਾਂ 'ਚੋਂ ਕੋਈ ਉਨ੍ਹਾਂ ਦੀ ਮਦਦ ਨਹੀਂ ਕਰਦਾ ਹੈ। ਉਹ ਸਾਰਾ ਕੰਮ ਖ਼ੁਦ ਹੀ ਕਰਦੇ ਹਨ ਅਤੇ ਢਾਬਾ ਵੀ ਇਕੱਲੇ ਹੀ ਚਲਾਉਂਦੇ ਹਨ। ਕਾਂਤਾ ਪ੍ਰਸਾਦ ਉਨ੍ਹਾਂ ਦੀ ਪਤਨੀ ਹੀ ਮਿਲ ਕੇ ਸਾਰਾ ਕੰਮ ਕਰਦੇ ਹਨ। ਕਾਂਤਾ ਪ੍ਰਸਾਦ ਸਵੇਰੇ 6 ਵਜੇ ਆਉਂਦੇ ਹਨ ਅਤੇ 9 ਵਜੇ ਤੱਕ ਪੂਰਾ ਖਾਣਾ ਤਿਆਰ ਕਰਦੇ ਹਨ। ਤਾਲਾਬੰਦੀ ਤੋਂ ਪਹਿਲਾਂ ਕੰਮ ਠੀਕ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਕੰਮ ਬਿਲਕੁੱਲ ਘੱਟ ਹੋ ਗਿਆ ਸੀ।
ਹਰਦੀਪ ਪੁਰੀ ਨੇ ਦੱਸਿਆ ਕਦੋਂ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ
NEXT STORY