ਗ੍ਰੇਟਰ ਨੋਇਡਾ (ਵਾਰਤਾ)— ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲੇ ਵਿਚ ਪ੍ਰਦੇਸ਼ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ 3 ਹਫਤਿਆਂ ਦੌਰਾਨ ਜ਼ਿਲੇ 'ਚ 71 ਮਰੀਜ਼ ਇਲਾਜ ਤੋਂ ਬਾਅਦ ਹੋਏ ਹਨ। ਇਨ੍ਹਾਂ 'ਚ 7 ਮਰੀਜ਼ ਅਜਿਹੇ ਹਨ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵਧੇਰੇ ਹਨ। ਇਨ੍ਹਾਂ ਸਾਰੇ 7 ਲੋਕਾਂ ਦੀ ਹਿੰਮਤ ਅਤੇ ਜਜ਼ਬੇ ਨੂੰ ਜ਼ਿਲਾ ਪ੍ਰਸ਼ਾਸਨ ਨੇ ਸਲਾਮ ਕੀਤਾ ਹੈ। ਜ਼ਿਲਾ ਅਧਿਕਾਰੀ ਸੁਹਾਸ ਐੱਲ. ਵਾਈ. ਨੇ ਹਸਪਤਾਲ ਤੋਂ ਵਾਪਸ ਘਰਾਂ ਨੂੰ ਭੇਜੇ ਗਏ ਮਰੀਜ਼ਾਂ ਨੂੰ ਸਰਟੀਫਿਕੇਟ ਅਤੇ ਤੋਹਫੇ ਭੇਟ ਕਰ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਪਰ ਗੌਤਮਬੁੱਧ ਨਗਰ ਸਰਕਾਰੀ ਆਯੁਵਿਗਿਆਨ ਸੰਸਥਾ 'ਚ ਭਰਤੀ ਕੋਰੋਨਾ ਪੀੜਤ ਮਰੀਜ਼ ਕੋਰੋਨਾ ਨੂੰ ਹਰਾ ਕੇ ਘਰ ਪਰਤੇ। ਇਨ੍ਹਾਂ ਮਰੀਜ਼ਾਂ ਵਿਚ 82 ਸਾਲ ਦੀ ਉਰਮਿਲਾ ਅਤੇ 79 ਸਾਲ ਦੇ ਗੋਪਾਲ ਕਪਿਲ ਹਨ, ਜੋ ਬਲੱਡ ਪ੍ਰੈੱਸ਼ਰ ਦੇ ਮਰੀਜ਼ ਸਨ। ਇਸ ਦੇ ਬਾਵਜੂਦ ਆਪਣੇ ਜਜ਼ਬੇ ਨਾਲ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਬਜ਼ੁਰਗਾਂ ਦੇ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।
ਜਿਮਸ, ਸ਼ਾਰਦਾ ਅਤੇ ਦਿੱਲੀ ਤੋਂ ਬਜ਼ੁਰਗ ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। 50 ਤੋਂ 60 ਸਾਲ ਦੀ ਉਮਰ ਦੇ ਰੋਗੀਆਂ ਦੀ ਗਿਣਤੀ 7 ਹੈ। ਜਿਮਸ ਡਾਇਰੈਕਟਰ ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਬਜ਼ੁਰਗਾਂ ਲਈ ਪੋਸ਼ਕ ਤੱਤ ਯੁਕਤ ਖਾਣ-ਪੀਣ ਨਾਲ ਨਿਯਮਿਤ ਦਵਾਈਆਂ ਨਾਲ ਸਿਹਤ 'ਚ ਹੋ ਰਹੇ ਉਤਾਰ-ਚੜ੍ਹਾਅ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਗਿਆ। ਜ਼ਿਆਦਾਤਰ ਮਰੀਜ਼ਾਂ ਨੂੰ ਮਲੇਰੀਆ ਸਮੇਤ ਹੋਰ ਦਵਾਈਆਂ ਦਿੱਤੀਆਂ ਗਈਆਂ, ਜਿਸ ਨਾਲ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਆਇਆ। ਸਿਹਤ ਵਿਭਾਗ ਦੇ ਰਿਕਾਰਡ ਮੁਤਾਬਕ 60 ਸਾਲ ਤੋਂ ਵਧੇਰੇ ਉਮਰ ਦੇ 7 ਮਰੀਜ਼ ਸਿਹਤਮੰਦ ਹੋ ਕੇ ਘਰ ਵਾਪਸ ਗਏ ਹਨ।
PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ 'ਚ
NEXT STORY