ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸ਼ਨੀਵਾਰ ਨੂੰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੋਸ਼ ਲਗਾਇਆ ਕਿ ਦੋਵੇਂ ਪਾਰਟੀਆਂ ਵਲੋਂ ਤਰ੍ਹਾਂ-ਤਰ੍ਹਾਂ ਦੇ ਲਾਲਚੀ ਵਾਅਦੇ ਕੀਤੇ ਜਾਣ ਨਾਲ ਚੋਣ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ। ਮਾਇਆਵਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਵਲੋਂ ਕਿਸਮ-ਕਿਸਮ ਦੇ ਲਾਲਚੀ ਵਾਅਦੇ ਕੀਤੇ ਜਾਣ ਨਾਲ ਚੋਣ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ ਪਰ ਪ੍ਰਸ਼ਨ ਇਹ ਹੈ ਕਿ ਜੋ ਵਾਅਦੇ ਹੁਣ ਕੀਤੇ ਜਾ ਰਹੇ ਹਨ, ਉਹ ਪਹਿਲੇ ਸਮੇਂ ਰਹਿੰਦੇ ਕਿਉਂ ਨਹੀਂ ਪੂਰੇ ਕੀਤੇ ਗਏ? ਇਸ ਤਰ੍ਹਾਂ ਦੇ ਐਲਾਨ 'ਚ ਗੰਭੀਰਤਾ ਘੱਟ ਅਤੇ ਧੋਖਾ ਜ਼ਿਆਦਾ ਹੈ।''

ਉਨ੍ਹਾਂ ਨੇ ਕਿਹਾ,''ਦੇਸ਼ ਦੀ ਜਨਤਾ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਮਾਰ ਤੋਂ ਪੀੜਤ ਹਨ ਪਰ ਕਾਂਗਰਸ ਅਤੇ ਭਾਜਪਾ ਚੋਣਾਂ 'ਚ ਜਾਤੀ ਗਣਨਾ ਅਤੇ ਓ.ਬੀ.ਸੀ. ਅਤੇ ਮਹਿਲਾ ਰਾਖਵਾਂਕਰਨ 'ਤੇ ਜ਼ੋਰ ਦੇਣ 'ਚ ਲੱਗੀ ਹੈ ਤਾਂ ਕਿ ਆਪਣੀਆਂ ਅਸਫ਼ਲਤਾਵਾਂ 'ਤੇ ਪਰਦਾ ਪਾ ਸਕੇ ਪਰ ਜਨਤਾ ਇਸ ਨੂੰ ਧੋਖਾ ਮੰਨ ਕੇ ਹੁਣ ਹੋਰ ਇਨ੍ਹਾਂ ਦੇ ਧੋਖੇ 'ਚ ਆਉਣ ਵਾਲੀ ਨਹੀਂ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰੀਬਾਂ ਅਤੇ ਮਜ਼ਦੂਰਾਂ ਨੂੰ ਮਿਲੇਗਾ 5 ਰੁਪਏ 'ਚ ਭੋਜਨ, ਸ਼ੁਰੂ ਹੋਈ 'ਚਲਿਤ ਰਸੋਈ' ਯੋਜਨਾ
NEXT STORY