ਜੰਮੂ— ਜੰਮੂ-ਕਸ਼ਮੀਰ 'ਚ 4 ਸੰਸਦੀ ਸੀਟਾਂ 'ਤੇ ਚੋਣਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੋਣ ਕਮਿਸ਼ਨ ਨੇ 36 ਸੁਪਰਵਾਇਜ਼ਰ ਨਿਯੁਕਤ ਕੀਤੇ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 36 ਸੁਪਰਵਾਇਜ਼ਰਾਂ ਨੂੰ ਬਾਰਾਮੂਲਾ, ਜੰਮੂ, ਸ਼੍ਰੀਨਗਰ ਅਤੇ ਊਧਮਪੁਰ ਲੋਕ ਸਭਾ ਸੀਟ ਲਈ ਨਿਯੁਕਤ ਕੀਤਾ ਗਿਆ ਹੈ। ਰਾਜ 'ਚ 6 ਲੋਕ ਸਭਾ ਸੀਟਾਂ ਹਨ।
5 ਪੜਾਵਾਂ 'ਚ ਹੋਣਗੀਆਂ ਚੋਣਾਂ
ਲੱਦਾਖ ਅਤੇ ਅਨੰਤਨਾਗ ਸੀਟਾਂ ਲਈ ਬਾਅਦ 'ਚ ਸੁਪਰਵਾਇਜ਼ਰ ਨਿਯੁਕਤ ਕੀਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਸੁਪਰਵਾਇਜ਼ਰ ਆਪਣੇ-ਆਪਣੇ ਸੇਵਾ ਖੇਤਰਾਂ 'ਚ ਪਹੁੰਚ ਗਏ ਹਨ ਅਤੇ ਆਮ ਜਨਤਾ ਅਤੇ ਸਿਆਸੀ ਦਲਾਂ ਲਈ ਉਪਲੱਬਧ ਹਨ। ਜੰਮੂ-ਕਸ਼ਮੀਰ 'ਚ 11,18, 23,29 ਅਪ੍ਰੈਲ ਅਤੇ 6 ਮਈ ਨੂੰ 5 ਪੜਾਵਾਂ 'ਚ ਚੋਣਾਂ ਹੋਣਗੀਆਂ।
Fair & Lovely ਨੂੰ ਨੀਵਾਂ ਨਹੀਂ ਦਿਖਾਉਂਦਾ Emami ਦਾ ਟੀ.ਵੀ. ਵਿਗਿਆਪਨ : DHC
NEXT STORY