ਨਵੀਂ ਦਿੱਲੀ - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵਲੋਂ ਸੂਬੇ ਦੀ ਜਨਾਨਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ ਬਵਾਲ ਮੱਚ ਗਿਆ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੇ ਸਾਬਕਾ ਸੀ.ਐੱਮ. ਕਮਲਨਾਥ ਦੇ ਆਇਟਮ ਵਾਲੇ ਬਿਆਨ 'ਤੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਉਥੇ ਹੀ ਦੂਜੇ ਪਾਸੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਆਪਣੀ ਨਰਾਜ਼ਗੀ ਸਪੱਸ਼ਟ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਇਸ 'ਤੇ ਸਪੱਸ਼ਟੀਕਰਣ ਵੀ ਮੰਗਿਆ ਹੈ।
ਨਿਊਜ ਏਜੰਸੀ ਏ.ਐੱਨ.ਆਈ. ਮੁਤਾਬਕ, ਚੋਣ ਕਮਿਸ਼ਨ ਨੇ ਕੱਲ ਇੱਕ ਚੋਣ ਰੈਲੀ 'ਚ ਸਾਬਕਾ ਸੂਬਾ ਸੀ.ਐੱਮ. ਕਮਲਨਾਥ ਵੱਲੋਂ ਆਇਟਮ ਟਿੱਪਣੀ 'ਤੇ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਇਹ ਮੰਗਲਵਾਰ ਨੂੰ ਕਮਿਸ਼ਨ ਨੂੰ ਮਿਲ ਜਾਵੇਗੀ। ਇਸ ਦੇ ਆਧਾਰ 'ਤੇ ਕਮਿਸ਼ਨ ਵਿਚਾਰ ਕਰੇਗਾ। ਉੱਧਰ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਇਹ ਮਾਮਲਾ ਚੋਣ ਕਮਿਸ਼ਨ ਨੂੰ ਜ਼ਰੂਰੀ ਕਾਰਵਾਈ ਲਈ ਭੇਜਿਆ ਹੈ।
ਗਵਾਲੀਅਰ ਡਵੀਜ਼ਨ ਦੇ ਪਾਰਟੀ ਬੁਲਾਰਾ ਕੇ.ਕੇ. ਮਿਸ਼ਰਾ ਦਾ ਕਹਿਣਾ ਹੈ ਕਿ ਕਮਲਨਾਥ ਨੇ ਕਿਸੇ ਮਹਿਲਾ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਉਥੇ ਹੀ ਹੁਣ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਨੇ ਆਪਣੇ ਬਿਆਨ 'ਤੇ ਸਫਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਇਟਮ ਸ਼ਬਦ ਅਸਨਮਾਨਜਨਕ ਨਹੀਂ ਹੈ। ਸ਼ਿਵਰਾਜ ਬਹਾਨੇ ਬਣਾ ਰਹੇ ਹਨ।
ਰਾਹੁਲ ਨੇ ਸ਼ੇਅਰ ਕੀਤਾ 10 ਦੇਸ਼ਾਂ ਦਾ ਅੰਕੜਾ, ਕੋਰੋਨਾ ਨੂੰ ਲੈ ਕੇ PM ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY