ਹਰਿਆਣਾ— ਏਲਨਾਬਾਦ ਜ਼ਿਮਨੀ ਚੋਣ ਇਕ ਵਾਰ ਫਿਰ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਉਮੀਦਵਾਰ ਅਭੈ ਚੌਟਾਲਾ ਨੇ ਜਿੱੱਤ ਲਈ ਹੈ। ਅਭੈ ਚੌਟਾਲਾ ਨੇ ਭਾਜਪਾ-ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਉਮੀਦਵਾਰ ਗੋਵਿੰਦ ਕਾਂਡਾ ਨੂੰ 6739 ਵੋਟਾਂ ਨਾਲ ਹਰਾਇਆ ਹੈ। ਅਭੈ ਨੂੰ 65992 ਵੋਟਾਂ ਮਿਲੀਆਂ, ਜਦਕਿ ਗੋਵਿੰਦ ਕਾਂਡਾ 59,253 ਵੋਟਾਂ ਹਾਸਲ ਕਰ ਕੇ ਦੂਜੇ ਨੰਬਰ ’ਤੇ ਬਣੇ ਰਹੇ। ਉੱਥੇ ਹੀ ਤੀਜੇ ਨੰਬਰ ’ਤੇ ਆਉਣ ਵਾਲੇ ਕਾਂਗਰਸ ਉਮੀਦਵਾਰ ਪਵਨ ਬੇਨੀਵਾਲ ਨੂੰ 20,904 ਵੋਟਾਂ ਮਿਲੀਆਂ, ਜੋ ਆਪਣੀ ਜ਼ਮਾਨਤ ਬਚਾਉਣ ’ਚ ਸਫਲ ਨਹੀਂ ਹੋ ਸਕੇ।
ਦੱਸ ਦੇਈਏ ਕਿ ਅਭੈ ਚੌਟਾਲਾ ਨੇ ਏਲਨਾਬਾਦ ਸੀਟ ਤੋਂ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਏਲਨਾਬਾਦ ਦੀ ਜਨਤਾ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਏਲਨਾਬਾਦ ਦਾ ਤਾਜ ਪਹਿਨਾ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅਸਤੀਫ਼ਾ ਦੇ ਦਿੱਤਾ ਸੀ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੌਟਾਲਾ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਜ਼ਿਮਨੀ ਚੋਣ ਕਰਾਉਣੀ ਪਈ ਹੈ।
ਦੱਸ ਦੇਈਏ ਕਿ ਏਲਨਾਬਾਦ ’ਚ 2010 ਦੀ ਜ਼ਿਮਨੀ ਚੋਣ ਵਿਚ ਅਭੈ ਚੌਟਾਲਾ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ ਅਤੇ 2014 ਦੀਆਂ ਚੋਣਾਂ ’ਚ ਵੀ ਇਸ ਸੀਟ ਤੋਂ ਜਿੱਤ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਨੇ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਏਲਨਾਬਾਦ ਤੋਂ ਜਿੱਤ ਹਾਸਲ ਕੀਤੀ। ਉਸ ਸਮੇਂ ਉਹ ਵਿਧਾਨ ਸਭਾ ’ਚ ਪਹੁੰਚਣ ਵਾਲੇ ਇਨੈਲੋ ਦੇ ਇਕਮਾਤਰ ਵਿਧਾਇਕ ਸਨ।
18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋਵੇਗਾ ਫੇਸਬੁੱਕ ਇੰਡੀਆ, ਜਾਣੋ ਵਜ੍ਹਾ
NEXT STORY