ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਗ੍ਰਾਮ ਰੱਖਿਆ ਕਮੇਟੀ (ਵੀ.ਡੀ.ਸੀ.) ਦੇ ਇਕ ਮੈਂਬਰ ਨੇ ਆਪਣੀ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀ.ਡੀ.ਸੀ. ਮੈਂਬਰ ਦੀ ਪਛਾਣ ਬਾਈ ਨਾਮਬਲ ਪਿੰਡ ਵਾਸੀ ਸੁਰੇਸ਼ ਕੁਮਾਰ ਸ਼ਰਮਾ ਵਜੋਂ ਹੋਈ ਹੈ।
ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਵੀ.ਡੀ.ਸੀ. ਮੈਂਬਰ ਵਜੋਂ ਸ਼ਰਮਾ ਨੂੰ ਹਥਿਆਰ ਜਾਰੀ ਹੋਇਆ ਸੀ ਅਤੇ ਉਸੇ ਹਥਿਆਰ ਨਾਲ ਉਸ ਨੇ ਸੋਮਵਾਰ ਰਾਤ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਅਧਿਕਾਰੀਆਂ ਨੇ ਕਿਹਾ ਕਿ ਸ਼ਰਮਾ ਨੇ ਆਪਣੇ ਘਰ ਕੋਲ ਇਕ ਖੇਤ 'ਚ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਕਾਂਡੀ ਥਾਣੇ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਹੈ।
ਵਿਦੇਸ਼ਾਂ ’ਚ ਬੈਠ ਕੇ ਗੈਂਗ ਚਲਾਉਣ ਵਾਲੇ ਗੈਂਗਸਟਰਾਂ ਦੀ ਖੈਰ ਨਹੀਂ, ਸ਼ੁਰੂ ਹੋਇਆ ਆਪ੍ਰੇਸ਼ਨ ਕਲੀਨ
NEXT STORY