ਨਵੀਂ ਦਿੱਲੀ— ਦੇਸ਼ ਭਰ ਦੇ 20 ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਹੁਣ ਤੱਕ ਐਮਰਜੈਂਸੀ ਹੈਲਪਲਾਈਨ ਨੰਬਰ 112 ਨਾਲ ਜੁੜ ਗਏ ਹਨ। ਇਸ ਨੰਬਰ 'ਤੇ ਸੰਕਟ ਦੀ ਘੜੀ 'ਚ ਕੋਈ ਵੀ ਤੁਰੰਤ ਸਹਾਇਤਾ ਮੰਗ ਸਕਦਾ ਹੈ। ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 112 'ਹੈਲਪ ਲਾਈਨ ਪੁਲਸ' (100) ਫਾਇਰ ਬ੍ਰਿਗੇਡ (101) ਅਤੇ ਮਹਿਲਾ ਹੈਲਪਲਾਈਨ 1090 ਨੰਬਰਾਂ ਦਾ ਸਮਾਨਾਂਤਰ ਨੰਬਰ ਹੈ ਅਤੇ ਇਹ ਯੋਜਨਾ ਕੇਂਦਰ ਸਰਕਾਰ ਦੇ 'ਨਿਰਭਿਆ ਫੰਡ' ਦੇ ਤਹਿਤ ਲਾਗੂ ਕੀਤੀ ਜਾ ਰਹੀ ਹੈ। ਅਮਰੀਕਾ 'ਚ ਵੀ ਐਮਰਜੈਂਸੀ ਲਈ ਕਿਸੇ ਤਰ੍ਹਾਂ ਦਾ ਇਕ ਨੰਬਰ 911 ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿਹੜੇ 20 ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਇਸ ਨਾਲ ਜੁੜੇ ਹਨ ਉਨ੍ਹਾਂ 'ਚ ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉਤਰਾਖੰਡ, ਪੰਜਾਬ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਗੁਜਰਾਤ, ਪੁਡੂਚੇਰੀ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਦਾਦਰ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਜੰਮੂ ਅਤੇ ਨਾਗਾਲੈਂਡ ਸ਼ਾਮਲ ਹਨ।
ਅਧਿਕਾਰੀ ਨੇ ਦੱਸਿਆ ਕਿ ਸਾਰੇ ਮੋਬਾਇਲਾਂ 'ਚ ਇਕ ਪੈਨਿਕ ਬਟਨ ਪਹਿਲਾਂ ਤੋਂ ਹੀ ਬਣਾਇਆ ਗਿਆ ਹੈ, ਜਿਸ ਨੂੰ ਕਿਸੇ ਐਮਰਜੈਂਸੀ ਸਥਿਤੀ 'ਚ 112 'ਤੇ ਕਾਲ ਕਰਨ ਲਈ ਕ੍ਰਿਆਸ਼ੀਲ ਕੀਤਾ ਜਾ ਸਕੇਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਲਈ ਕੁੱਲ 321.69 ਕਰੋੜ ਰੁਪਏ ਤੈਅ ਕੀਤੇ ਗਏ ਹਨ, ਜਿਨ੍ਹਾਂ 'ਚੋਂ ਨਿਰਭਿਆ ਫੰਡ ਤੋਂ ਪਹਿਲਾਂ ਹੀ 278.66 ਕਰੋੜ ਰੁਪਏ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕਰ ਦਿੱਤੇ ਗਏ ਹਨ। 2012 ਦੇ ਦਿੱਲੀ ਸਮੂਹਕ ਬਲਾਤਕਾਰ ਮਾਮਲੇ ਤੋਂ ਬਾਅਦ ਨਿਰਭਿਆ ਫੰਡ ਗਠਿਤ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਵਿਸ਼ੇਸ਼ ਰੂਪ ਨਾਲ ਔਰਤਾਂ ਦੀ ਸੁਰੱਖਿਆ ਅਤੇ ਸੁਰੱਖਿਆ 'ਚ ਸੁਧਾਰ ਲਈ ਬਣਾਏ ਗਏ ਪ੍ਰਾਜੈਕਟਾਂ ਲਈ ਨਿਰਭਿਆ ਫੰਡ ਬਣਾਇਆ ਸੀ।
ਬੈਨ ਖਤਮ ਤੋਂ ਬਾਅਦ ਯੋਗੀ ਬੋਲੇ, ਰਗ-ਰਗ 'ਚ ਰਾਮ, ਹਨੂੰਮਾਨ ਅਤੇ ਮੇਰੇ ਵਿਚਾਲੇ ਕੋਈ ਨਹੀਂ ਆ ਸਕਦਾ
NEXT STORY