ਰਾਏਪੁਰ— ਛੱਤੀਸਗੜ੍ਹ ਦੇ ਰਾਏਪੁਰ ਹਵਾਈ ਅੱਡੇ ’ਤੇ ਅੱਜ ਯਾਨੀ ਕਿ ਸੋਮਵਾਰ ਨੂੰ ਇਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਦਰਅਸਲ ਉਡਾਣ ਭਰਦੇ ਸਮੇਂ ਏਅਰ ਇੰਡੀਆ ਦੇ ਜਹਾਜ਼ ਨਾਲ ਪੰਛੀ ਟਕਰਾ ਗਿਆ, ਜਿਸ ਕਾਰਨ ਐਮਰਜੈਂਸੀ ਸਥਿਤੀ ਵਿਚ ਜਹਾਜ਼ ਦੀ ਲੈਂਡਿੰਗ ਕਰਨੀ ਪਈ। ਹਵਾਈ ਅੱਡੇ ਤੋਂ ਮਿਲੀ ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ ਇਕ ਜਹਾਜ਼ ਰਾਏਪੁਰ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ ਕਿ ਉਸ ਸਮੇਂ ਪੰਛੀ ਟਕਰਾ ਗਿਆ, ਜਿਸ ਕਾਰਨ ਪਾਇਲਟ ਨੂੰ ਐਮਰਜੈਂਸੀ ਸਥਿਤੀ ਵਿਚ ਲੈਂਡਿੰਗ ਕਰਾਉਣੀ ਪਈ। ਜਹਾਜ਼ ’ਚ 189 ਯਾਤਰੀ ਸਵਾਰ ਸਨ।
ਜਹਾਜ਼ ’ਚ ਸਵਾਰ ਯਾਤਰੀਆਂ ਵਿਚ ਕੇਂਦਰੀ ਰਾਜ ਮੰਤਰੀ ਰੇਣੂਕਾ ਸਿੰਘ ਵੀ ਸ਼ਾਮਲ ਸੀ। ਜਹਾਜ਼ ਦੇ ਲੈਂਡਿੰਗ ਕਰਨ ਤੋਂ ਬਾਅਦ ਇੰਜੀਨੀਅਰਾਂ ਨੇ ਜਾਂਚ ਕੀਤੀ, ਜਿਸ ਵਿਚ ਉਨ੍ਹਾਂ ਨੂੰ ਪੰਛੀ ਦੇ ਅਵਸ਼ੇਸ਼ ਮਿਲੇ, ਜਿਸ ਤੋਂ ਬਰਡ ਹਿੱਟ ਦੀ ਪੁਸ਼ਟੀ ਹੋ ਗਈ ਹੈ। ਇਸ ਜਹਾਜ਼ ਦੀ ਉਡਾਣ ਨੂੰ ਫ਼ਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਦਿੱਲੀ ਤੋਂ ਦੂਜਾ ਜਹਾਜ਼ ਮੰਗਵਾਇਆ ਗਿਆ ਹੈ, ਜਿਸ ਤੋਂ ਯਾਤਰੀਆਂ ਨੂੰ ਰਵਾਨਾ ਕੀਤਾ ਜਾਵੇਗਾ।
ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਗ੍ਰਨੇਡ ਹਮਲਾ, 4 ਨਾਗਰਿਕ ਜ਼ਖਮੀ
NEXT STORY