ਨਵੀਂ ਦਿੱਲੀ — ਕਈ ਦਿਨਾਂ ਦੇ ਗ੍ਰੈਂਡ ਸੈਲੀਬ੍ਰੇਸ਼ਨ ਤੋਂ ਬਾਅਦ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਇਕ ਦੂਜੇ ਦੇ ਹੋ ਗਏ। ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ 12 ਦਸੰਬਰ ਨੂੰ ਆਪਣੀ ਧੀ ਈਸ਼ਾ ਨੂੰ ਭਿੱਜੀਆ ਅੱਖਾਂ ਨਾਲ ਵਿਦਾ ਕੀਤਾ। ਈਸ਼ਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਈਸ਼ਾ ਅਤੇ ਆਨੰਦ ਦੋਵੇਂ ਹੀ ਵਿਆਹ 'ਚ ਖੁਸ਼ ਦਿਖਾਈ ਦੇ ਰਹੇ ਸਨ। ਈਸ਼ਾ ਅਤੇ ਆਨੰਦ ਦੋਵੇਂ ਕਲਰ ਕਾਰਡਿਨੇਟਿਡ ਆਊਟਫਿਟ 'ਚ ਨਜ਼ਰ ਆਏ। ਈਸ਼ਾ ਨੇ ਵਿਆਹ 'ਚ ੍ਵਹਾਈਟ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ। ਲਹਿੰਗੇ 'ਤੇ ਸੁਨਹਿਰੀ ਕਾਰੀਗਰੀ ਕੀਤੀ ਗਈ ਸੀ। ਇਸ ਪਹਿਰਾਵੇ 'ਚ ਈਸ਼ਾ ਬਹੁਤ ਹੀ ਪਿਆਰੀ ਲਗ ਰਹੀ ਸੀ। ਦੂਜੇ ਪਾਸੇ ਆਨੰਦ ਪਿਰਾਮਲ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਹੀ ਹੈਂਡਸਮ ਲੱਗ ਰਹੇ ਸਨ।
ਵਿਆਹ ਦੌਰਾਨ ਸਭ ਤੋਂ ਗੰਭੀਰ ਸਮਾਂ ਉਸ ਸਮੇਂ ਸੀ ਜਦੋਂ ਈਸ਼ਾ ਵਲੋਂ ਆਨੰਦ ਦੇ ਗਲੇ 'ਚ ਵਰਮਾਲਾ ਪਹਿਣਾਉਂਦੇ ਹੀ ਮੁਕੇਸ਼ ਅੰਬਾਨੀ ਭਾਵੁਕ ਹੋ ਗਏ। ਮੁਕੇਸ਼ ਤਾਂ ਭਾਵੁਕ ਹੋਏ ਹੀ ਨੀਤਾ ਅੰਬਾਨੀ ਵੀ ਭਾਵੁਕ ਦਿਖਾਈ ਦਿੱਤੀ।
ਦੇਸ਼ ਦੇ ਸਭ ਤੋਂ ਮਹਿੰਗੇ ਵਿਆਹਾਂ 'ਚ ਸ਼ਾਮਲ ਈਸ਼ਾ ਦੇ ਵਿਆਹ 'ਚ ਕਈ ਮਸ਼ਹੂਰ ਹਸਤੀਆਂ ਨੇ ਸ਼ਮੂਲਿਅਤ ਕੀਤੀ। ਬੱਚਨ ਪਰਿਵਾਰ, ਰੇਖਾ, ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ, ਦੀਪਿਕਾ-ਰਣਵੀਰ, ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ, ਸ਼ਾਹਰੁਖ ਖਾਨ ਆਦਿ ਤੋਂ ਇਲਾਵਾ ਕਈ ਸਿਆਸੀ ਨੇਤਾਵਾਂ ਨੇ ਵੀ ਵਿਆਹ 'ਚ ਪਹੁੰਚ ਕੇ ਨਵੇਂ ਜੋੜੇ ਨੂੰ ਆਸ਼ੀਰਵਾਦ ਦਿੱਤਾ। ਹਿਲੇਰੀ ਕਲਿੰਟਰ ਖਾਸ ਤੌਰ 'ਤੇ ਇਸ ਪਰਿਵਾਰ ਵਲੋਂ ਮਹਿਮਾਨ ਵਜੋਂ ਸੱਦੀ ਗਈ।
ਈਸ਼ਾ-ਆਨੰਦ ਦਾ ਵਿਆਹ ਮੁੰਬਈ ਸਥਿਤ ਅੰਬਾਨੀ ਦੇ ਘਰ 'ਐਂਟੀਲਿਆ' 'ਚ ਹੋਇਆ। ਐਂਟੀਲਿਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਐਂਟੀਲਿਆ ਦੇ ਆਸ-ਪਾਸ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਸੂਤਰਾਂ ਅਨੁਸਾਰ ਵਿਦੇਸ਼ੀ ਸੁਰੱਖਿਆ ਏਜੰਸੀ ਨੂੰ ਖਾਸ ਤੌਰ 'ਤੇ ਸੁਰੱਖਿਆ ਲਈ ਸੱਦਿਆ ਗਿਆ ਸੀ।
ਬੈਠਕ 'ਚ ਭਾਜਪਾ ਨੇ ਨਹੀਂ ਕੀਤੀ ਹਾਰ ਦੀ ਚਰਚਾ
NEXT STORY