ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਬਹੁ ਚਰਿਚਤ ਸ਼ਾਰਦਾ ਚਿੱਟ ਫੰਡ ਘੱਪਲੇ ਮਾਮਲੇ 'ਚ ਈ.ਡੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਪਤਨੀ ਨਲਿਨੀ ਚਿਦਾਂਬਰਮ ਨੂੰ 20 ਜੂਨ ਨੂੰ ਈ.ਡੀ ਦਫਤਰ 'ਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤਾ ਹੈ।
ਈ.ਡੀ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਜਾਂਚ ਏਜੰਸੀ ਨੇ ਪਿਛਲੇ ਹਫਤੇ ਸ਼੍ਰੀਮਤੀ ਚਿਦਾਂਬਰਮ ਨੂੰ 20 ਜੂਨ ਨੂੰ 11 ਵਜੇ ਉਸ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਜਾਂਚ ਦੌਰਾਨ ਸੰਬੰਧਿਤ ਮਾਮਲੇ 'ਚ ਸ਼੍ਰੀਮਤੀ ਚਿਦਾਂਬਰਮ ਦਾ ਨਾਮ ਸਾਹਮਣੇ ਆਉਣ ਤੋਂ ਪਹਿਲੇ ਵੀ ਉਨ੍ਹਾਂ ਨੂੰ ਤਿੰਨ ਵਾਰ ਨੋਟਿਸ ਭੇਜਿਆ ਜਾ ਚੁੱਕਿਆ ਹੈ ਪਰ ਉਹ ਇਕ ਵਾਰ ਵੀ ਈ.ਡੀ ਅਧਿਕਾਰੀਆਂ ਦੇ ਸਾਹਮਣੇ ਮੌਜੂਦ ਨਹੀਂ ਹੋਈ।
ਗੁਜਰਾਤ: ਘੋੜੀ 'ਤੇ ਬੈਠਣ ਕਾਰਨ ਦਲਿਤ ਲਾੜੇ ਦੀ ਰੋਕੀ ਗਈ ਬਾਰਾਤ
NEXT STORY