ਮੁੰਬਈ— ਮਹਾਰਾਸ਼ਟਰ ਦੇ ਸਾਬਕਾ ਮੁੱਖਮੰਤਰੀ ਨਾਰਾਇਣ ਰਾਣੇ ਦੇ ਬੇਟੇ ਅਤੇ ਕਾਂਗਰਸ ਵਿਧਾਇਕ ਨਿਤਿਸ਼ ਰਾਣੇ ਨੂੰ ਇੰਜੀਨਿਅਰ ਦੇ ਨਾਲ ਕੁੱਟਮਾਰ, ਗਾਲੀ ਗਲੌਚ ਅਤੇ ਚਿੱਕੜ ਪਾਉਣ ਦੇ ਦੋਸ਼ 'ਚ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਵਿਧਾਇਕ ਅਤੇ ਉਸ ਦੇ 50 ਸਮਰਥਕਾਂ ਖਿਲਾਫ ਐੱਫ.ਆਈ.ਆਰ. ਵੀ ਦਰਜ਼ ਕੀਤੀ ਹੈ। ਨਿਤਿਸ਼ ਰਾਣੇ ਖਿਲਾਫ ਭਾਰਤੀ ਧਾਰਾ ਸਮੇਤ ਦੀ ਧਾਰਾ 353, 342, 332, 324, 323, 120 (ਏ) 147, 143, 504, 504 ਦੇ ਤਹਿਤ ਐੱਫ.ਆਈ. ਆਰ. ਦਰਜ਼ ਹੋਈ ਹੈ। ਪੁਲਸ ਹੁਣ ਪੂਰੇ ਮਾਮਲੇ ਦੇ ਦੋਸ਼ੀ ਵਿਧਾਇਕ ਤੋਂ ਪੁੱਛਗਿੱਛ ਕਰੇਗੀ।
ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਏ ਦੇ ਬੇਟੇ ਵਿਧਾਇਕ ਆਕਾਸ਼ ਵਿਜੇਵਰਗੀਏ ਵਲੋਂ ਨਗਰ ਨਿਗਮ ਦੇ ਆਧਿਕਾਰੀਆਂ ਨੂੰ ਬੈਟ ਨਾਲ ਕੁੱਟ ਦੇ ਮਾਮਲੇ ਤੋਂ ਬਾਅਦ ਹੁਣ ਕਾਂਗਰਸ ਦੇ ਵਿਧਾਇਕ ਨੇ ਵੀ ਅਜਿਹੀ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ।
ਦਰਅਸਲ ਕਾਂਗਰਸ ਵਿਧਾਇਕ ਨਿਤਿਸ਼ ਰਾਣੇ ਨੇ ਸੜਕ ਨਿਰੱਖਣ ਦੇ ਲਈ ਆਏ ਹਾਈਵੇ ਇੰਜੀਨਿਅਰ ਨੂੰ ਰੱਸੀ ਨਾਲ ਬੰਨ੍ਹ ਕੇ ਖੜ੍ਹਾ ਕਰ ਦਿੱਤਾ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਸਮਰਥਕਾਂ ਨੇ ਇੰਜੀਨਿਅਰ ਪ੍ਰਕਾਸ਼ ਸ਼ੇੜੇਕਰ ਨੂੰ ਚਿੱਕੜ ਨਾਲ ਨਹਿਲਾ ਦਿੱਤਾ ਹੈ। ਇਹ ਹੀ ਨਹੀਂ ਵਿਰੋਧ ਕਰਨ 'ਤੇ ਉਸ ਦੇ ਨਾਲ ਹੱਥੋਪਾਈ ਵੀ ਕੀਤੀ ਗਈ। ਕੁਝ ਚਿੱਕੜ ਨਿਤਿਸ਼ ਰਾਣੇ 'ਤੇ ਵੀ ਸੁੱਟਿਆ। ਦਰਅਸਲ ਵਿਧਾਇਕ ਜੀ ਮੁੰਬਈ-ਗੋਆ ਹਾਈਵੇ 'ਤੇ ਖੰਡਿਆਂ ਤੋਂ ਨਿਰਾਸ਼ ਸੀ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਡਾ. ਪਾਇਲ ਤਡਵੀ ਮੌਤ ਮਾਮਲੇ 'ਚ ਆਇਆ ਨਵਾਂ ਮੋੜ, ਫੋਨ 'ਚ ਮਿਲਿਆ ਸੁਸਾਈਡ ਨੋਟ
NEXT STORY