ਸੀਕਰ — ਜ਼ਿਲ੍ਹੇ ਦੇ ਪ੍ਰਸਿੱਧ ਧਾਰਮਿਕ ਸਥਾਨ ਖਾਟੂ ਸ਼ਿਆਮਜੀ ਮੰਦਰ 'ਚ ਸਾਲਾਨਾ ਫਾਲਗੁਨੀ ਲੱਖੀ ਮੇਲੇ 'ਚ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਹਨ ਅਤੇ ਬੁੱਧਵਾਰ ਨੂੰ ਇਕਾਦਸ਼ੀ ਦੇ ਮੌਕੇ 'ਤੇ ਮੁੱਖ ਮੇਲੇ 'ਚ ਪੰਜ ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਮੇਲੇ ਵਿੱਚ ਮੰਗਲਵਾਰ ਨੂੰ ਦਸ਼ਮੀ ਵਾਲੇ ਦਿਨ ਸ਼ਿਆਮ ਬਾਬਾ ਨੂੰ ਗੁਲਾਬ ਦੀ ਅਤਰ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਲਾਲ ਫੁੱਲਾਂ ਨਾਲ ਸਜਾਇਆ ਗਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂਆਂ ਨੇ ਸ਼ਿਆਮ ਦਰਬਾਰ ਵਿੱਚ ਦਰਸ਼ਨ ਕੀਤੇ।
ਇਹ ਵੀ ਪੜ੍ਹੋ- ਰੰਜਿਸ਼ ਕਾਰਨ 2 ਬੱਚਿਆਂ ਦਾ ਵੱਢ 'ਤਾ ਗਲਾ, ਪੁਲਸ ਨੇ ਮੁੱਖ ਦੋਸ਼ੀ ਨੂੰ ਐਨਕਾਉਂਟਰ 'ਚ ਕੀਤਾ ਢੇਰ
ਸ਼ਿਆਮ ਮੰਦਰ ਕਮੇਟੀ ਦੇ ਇਕ ਅਧਿਕਾਰੀ ਮੁਤਾਬਕ ਬੁੱਧਵਾਰ ਨੂੰ ਬਾਬਾ ਸ਼ਿਆਮ ਦੇ ਮੁੱਖ ਮੇਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਆਉਣ ਦੀ ਉਮੀਦ ਹੈ। ਇਕਾਦਸ਼ੀ ਵਾਲੇ ਦਿਨ ਮੁੱਖ ਮੇਲੇ ਵਿਚ ਬਾਬਾ ਸ਼ਿਆਮ ਦਾ ਜਲੂਸ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਮੁੱਖ ਮੇਲੇ ਤੋਂ ਪਹਿਲਾਂ ਬਾਬਾ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਫੱਗਣ ਸ਼ੁਕਲਾ ਇਕਾਦਸ਼ੀ ਵਾਲੇ ਦਿਨ ਬਾਬਾ ਸ਼ਿਆਮ ਦੀ ਸਵਾਰੀ ਮੰਦਰ ਦੇ ਪਰਿਸਰ ਤੋਂ ਸਾਜ਼ਾਂ ਨਾਲ ਰਵਾਨਾ ਹੋਵੇਗੀ।
ਸ਼ਿਆਮ ਮੰਦਰ ਕਮੇਟੀ ਦੇ ਮੰਤਰੀ ਪ੍ਰਤਾਪ ਸਿੰਘ ਚੌਹਾਨ ਨੇ ਦੱਸਿਆ ਕਿ ਮੰਦਰ ਤੋਂ ਇਹ ਸਵਾਰੀ ਮੇਨ ਬਾਜ਼ਾਰ, ਮਹਿਲਾ ਸ਼ਿਆਮ ਕੁੰਡ, ਸ਼ਨੀ ਮੰਦਰ ਅਤੇ ਹਸਪਤਾਲ ਚੌਰਾਹੇ ਤੋਂ ਹੁੰਦੀ ਹੋਈ ਕਬੂਤਰੀਆਂ ਚੌਂਕ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੇਲੇ ਲਈ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਖਾਟੂ ਨਗਰੀ ਪੁੱਜਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਮੀਡੀਆ ਕਰਮਚਾਰੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ, ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ
ਚੌਹਾਨ ਨੇ ਦੱਸਿਆ ਕਿ ਇਕਾਦਸ਼ੀ ਵਾਲੇ ਦਿਨ ਬਾਬਾ ਸ਼ਿਆਮ ਦਾ ਵਿਸ਼ੇਸ਼ ਮੇਲਾ ਕਰਵਾਇਆ ਜਾਵੇਗਾ, 56 ਭੋਗ ਪਾਏ ਜਾਣਗੇ, ਇਸ ਭੋਗ ਨੂੰ ਤਿਆਰ ਕਰਨ ਲਈ ਰਾਜਸਥਾਨ ਦੇ ਬਾਹਰੋਂ ਮਿਠਾਈਆਂ ਮੰਗਵਾਈਆਂ ਗਈਆਂ ਹਨ। ਮਠਿਆਈ ਵਾਲੇ ਪਿਛਲੇ ਤਿੰਨ ਦਿਨਾਂ ਤੋਂ ਛਪਣ ਭੋਗ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ।
ਇੱਕ ਪੁਲਸ ਅਧਿਕਾਰੀ ਦੇ ਅਨੁਸਾਰ, ਸ਼ਰਧਾਲੂਆਂ ਦੀ ਭੀੜ ਨੂੰ ਕਾਬੂ ਕਰਨ ਲਈ ਮੰਦਰ ਪਰਿਸਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸੀਸੀਟੀਵੀ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਜਲੰਧਰ ਦੇ DC ਵਿਸ਼ੇਸ਼ ਸਾਰੰਗਲ ਸਣੇ ADGP ਤੇ DIG ਦਾ ਕੀਤਾ ਤਬਾਦਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਵਿਨੈ ਕੁਮਾਰ ਹੋਣਗੇ ਰੂਸ 'ਚ ਭਾਰਤ ਦੇ ਨਵੇਂ ਰਾਜਦੂਤ
NEXT STORY