ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਹਵਾਈ ਜਹਾਜ਼ ਦੇ ਸੌਦੇ ਨੂੰ ਲੈ ਕੇ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਮੁੜ ਨਿਸ਼ਾਨਾ ਵਾਂਨ੍ਹਿਅਾ ਅਤੇ ਵਿਅੰਗ ਕਰਦਿਅਾਂ ਕਿਹਾ ਕਿ ਇਸ ਲੜਾਕੂ ਹਵਾਈ ਜਹਾਜ਼ ਦੀ ਕੀਮਤ ਸਭ ਜਾਣਦੇ ਹਨ ਪਰ ਫਿਰ ਵੀ ਸਰਕਾਰ ਇਸ ਨੂੰ ਕੌਮੀ ਸੀਕ੍ਰੇਸੀ ਦਾ ਵਿਸ਼ਾ ਦੱਸ ਰਹੀ ਹੈ ਅਤੇ ਸੁਪਰੀਮ ਕੋਰਟ ਨੂੰ ਵੀ ਇਸ ਦੀ ਕੀਮਤ ਨਹੀਂ ਦੱਸੀ ਜਾ ਰਹੀ।
ਰਾਹੁਲ ਨੇ ਇਕ ਖਬਰ ਦਾ ਹਵਾਲਾ ਦਿੰਦਿਅਾਂ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਜਾਣਦੇ ਹਨ, ਅਨਿਲ ਅੰਬਾਨੀ ਜਾਣਦੇ ਹਨ, ਫਰਾਂਸਵਾ ਓਲਾਂਦ ਜਾਣਦੇ ਹਨ, ਇਮੈਨੂਅਲ ਮੈਕ੍ਰੋਨ ਵੀ ਜਾਣਦੇ ਹਨ, ਹਰ ਪੱਤਰਕਾਰ ਜਾਣਦਾ ਹੈ, ਰੱਖਿਅਾ ਮੰਤਰਾਲਾ ਦੇ ਬਾਬੂ ਜਾਣਦੇ ਹਨ, ਪੂਰੀ ਦਸਾਲਟ ਕੰਪਨੀ ਜਾਣਦੀ ਹੈ, ਦਸਾਲਟ ਦੇ ਸਭ ਵਿਰੋਧੀ ਵੀ ਜਾਣਦੇ ਹਨ ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਕਹਿ ਰਹੀ ਹੈ ਕਿ ਇਸ ਦੀ ਕੀਮਤ ਨੂੰ ਨਹੀਂ ਦੱਸਿਅਾ ਜਾ ਸਕਦਾ।’’
ਰਾਹੁਲ ਨੇ ਜੋ ਖਬਰ ਸ਼ੇਅਰ ਕੀਤੀ ਹੈ ਉਸ ਮੁਤਾਬਕ ਹਵਾਈ ਫੌਜ ਨੂੰ ਮਿਲ ਰਹੇ 36 ਹਵਾਈ ਜਹਾਜ਼ਾਂ ਦੀ ਕੀਮਤ ਪਹਿਲਾਂ ਦੀ ਪ੍ਰਸਤਾਵਿਤ ਕੀਮਤ ਤੋਂ 40 ਫੀਸਦੀ ਵੱਧ ਹੈ।
ਭਾਰਤ 'ਚ ਕਈ ਅਜਿਹੀਆਂ ਥਾਵਾਂ, ਜਿਥੇ ਲੋਕ ਮਾਣਦੇ ਨੇ ਆਨੰਦ
NEXT STORY