ਨਵੀਂ ਦਿੱਲੀ - ਦੇਸ਼ ਦੇ ਚੀਫ ਜਸਟਿਸ ਐਸ. ਏ. ਬੋਬਡੇ ਨੇ ਸੋਮਵਾਰ ਨੂੰ ਆਖਿਆ ਕਿ ਆਪਦਾਵਾਂ ਅਤੇ ਕੋਵਿਡ-19 ਜਿਹੀ ਮਹਾਮਾਰੀ ਨਾਲ ਐਗਜ਼ੀਕਿਊਟਿਵ (ਕਾਰਜਕਾਰੀ) ਬਿਹਤਰ ਢੰਗ ਨਾਲ ਨਜਿੱਠ ਸਕਦੀ ਹੈ ਅਤੇ ਜੇਕਰ ਐਗਜ਼ੀਕਿਊਟਿਵ ਦੀ ਕਾਰਵਾਈ ਕਾਰਨ ਨਾਗਰਿਕਾਂ ਦੀ ਜ਼ਿੰਦਗੀ ਖਤਰੇ ਵਿਚ ਪੈਂਦੀ ਹੈ ਤਾਂ ਅਦਾਲਤ ਦਖਲਅੰਦਾਜ਼ੀ ਕਰਨਗੀਆਂ। ਚੀਫ ਜਸਟਿਸ ਬੋਬਡੇ ਨੇ ਆਖਿਆ ਹੈ ਕਿ ਸੰਕਟ ਦੇ ਸਮੇਂ ਦੇਸ਼ ਦੇ ਸਾਰੇ ਤਿੰਨਾਂ ਅੰਗਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਪਰ ਐਗਜ਼ੀਕਿਊਟਿਵ ਨੂੰ ਇਹ ਤੈਅ ਕਰਨਾ ਹੈ ਕਿ ਵਿਅਕਤੀਆਂ, ਧਨ ਅਤੇ ਸਮੱਗਰੀ ਨੂੰ ਕਿਵੇਂ ਤਰਜ਼ੀਹ ਦੇਣੀ ਹੈ ਅਤੇ ਇਸ ਤਰ੍ਹਾਂ ਦੇ ਸੰਕਟ ਦੇ ਸਮੇਂ ਇਨ੍ਹਾਂ ਸਭ ਦਾ ਕਿਵੇਂ ਇਸਤੇਮਾਲ ਕਰਨਾ ਹੈ।
ਕੋਰੋਨਾ ਵਰਦਾਨ ਬਣੇਗਾ, ਸੰਕਟ ਤੋਂ ਬਾਅਦ 6 ਮਹੀਨੇ 'ਚ ਚੰਗੇ ਪੱਧਰ 'ਤੇ ਪੁੱਜੇਗੀ GDP
NEXT STORY