ਨੈਸ਼ਨਲ ਡੈਸਕ : ਅਸਾਮ ਵਿੱਚ ਮੁੜ ਭਾਜਪਾ ਦੀ ਸਰਕਾਰ ਬਣੇਗੀ ਜਾਂ ਫਿਰ ਕਾਂਗਰਸ ਕੁੱਝ ਕਮਾਲ ਕਰੇਗੀ, ਇਸ ਦਾ ਅਧਿਕਾਰਿਕ ਐਲਾਨ ਤਾਂ 2 ਮਈ ਦੇ ਨਤੀਜੇ ਤੋਂ ਬਾਅਦ ਹੀ ਹੋਵੇਗਾ, ਮਗਰ ਅੱਜ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਅਸਾਮ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਰਾਜ ਵਿੱਚ ਮੁੜ ਬੀਜੇਪੀ ਦੀ ਸਰਕਾਰ ਬਣਨ ਦਾ ਅਨੁਮਾਨ ਹੈ। ABP ਦੇ ਸਰਵੇ ਅਨੁਸਾਰ, ਭਾਜਪਾ+ ਨੂੰ 81, ਕਾਂਗਰਸ ਨੂੰ 33, AIUDF+ ਨੂੰ 10 ਅਤੇ ਹੋਰ ਨੂੰ ਦੋ ਸੀਟਾਂ ਮਿਲ ਸਕਦੀਆਂ ਹਨ। ਨਿਊਜ਼ ਨੇਸ਼ਨ ਦੀ ਮੰਨੀਏ ਤਾਂ ਭਗਵਾ ਦਲ ਨੂੰ 65, ਕਾਂਗਰਸ ਨੂੰ 49, AIUDF+ ਨੂੰ 9 ਅਤੇ ਹੋਰ ਨੂੰ 3 ਸੀਟਾਂ ਮਿਲਣ ਦੀ ਉਮੀਦ ਹੈ।
ਇੰਡੀਆ ਟੁਡੇ ਐਗਜ਼ਿਟ ਪੋਲ
ਭਾਜਪਾ ਗਠਜੋੜ-75 ਤੋਂ 80 ਸੀਟਾਂ (48 ਫੀਸਦੀ ਵੋਟ)
ਕਾਂਗਰਸ ਗਠਜੋੜ-40 ਤੋਂ 45 ਸੀਟਾਂ (40 ਫੀਸਦੀ ਵੋਟ)
ਹੋਰ- 1 ਤੋਂ 4 ਸੀਟਾਂ (12 ਫੀਸਦੀ ਵੋਟ)
ਰਿਪਬਲਕਿ - ਸੀ.ਐੱਨ.ਐੱਕਸ ਐਗਜ਼ਿਟ ਪੋਲ
ਭਾਜਪਾ ਗਠਜੋੜ- 74 ਤੋਂ 84 ਸੀਟਾਂ
ਕਾਂਗਰਸ ਗਠਜੋੜ- 40 ਤੋਂ 50 ਸੀਟਾਂ
ਹੋਰ- 1 ਤੋਂ ਤਿੰਨ ਸੀਟਾਂ
- ਉਥੇ ਹੀ ਐਗਜ਼ਿਟ ਪੋਲ ਮੁਤਾਬਕ ਇੱਕ ਵਾਰ ਫਿਰ ਬੰਗਾਲ ਵਿੱਚ ਮਮਤਾ ਬੈਨਰਜੀ ਹੈਟਰਿਕ ਲਗਾਉਂਦੀ ਹੋਈ ਨਜ਼ਰ ਆ ਰਹੀ ਹਨ। ਬੰਗਾਲ ਵਿੱਚ ਮਮਤਾ 152-164 ਸੀਟਾਂ ਜਿੱਤ ਸਕਦੀ ਹੈ। ਇਸ ਐਗਜ਼ਿਟ ਪੋਲ ਅਨੁਸਾਰ ਟੀ.ਐੱਮ.ਸੀ. ਨੂੰ 42.1 ਫੀਸਦੀ ਯਾਨੀ 152 ਤੋਂ 164 ਸੀਟਾਂ ਮਿਲਣ ਦਾ ਅਨੁਮਾਨ ਹੈ। ਉਥੇ ਹੀ ਭਾਜਪਾ ਨੂੰ 39 ਫੀਸਦੀ ਵੋਟ ਦੇ ਨਾਲ 109 ਤੋਂ 121 ਸੀਟ ਮਿਲਣ ਦਾ ਅਨੁਮਾਨ ਹੈ। ਜਦੋਂ ਕਿ ਕਾਂਗਰਸ ਨੂੰ 15.4 ਫੀਸਦੀ ਵੋਟ ਨਾਲ 14 ਤੋਂ 25 ਸੀਟਾਂ ਮਿਲਣ ਦਾ ਅਨੁਮਾਨ ਹੈ।
-TV9 ਹਿੰਦੁਸਤਾਨ-ਪੋਲਸਟਰੇਟ ਸਰਵੇ ਦੇ ਅਨੁਸਾਰ ਬੰਗਾਲ ਵਿਧਾਨਸਭਾ ਚੋਣਾਂ 2021 ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਕੁਲ 292 ਸੀਟਾਂ ਵਿੱਚੋਂ 142 ਤੋਂ 152 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਉਥੇ ਹੀ ਭਾਰਤੀ ਜਨਤਾ ਪਾਰਟੀ ਨੂੰ 125 ਤੋਂ 135 ਸੀਟਾਂ ਵਿੱਚ ਹੀ ਸੰਤੋਸ਼ ਕਰਣਾ ਹੋਵੇਗਾ।
- ABP- ਸੀ ਵੋਟਰ ਦੇ ਐਗਜ਼ਿਟ ਪੋਲ ਦੀ ਮੰਨੀਏ ਤਾਂ ਬੰਗਾਲ ਵਿੱਚ ਦੀਦੀ ਦੀ ਹੀ ਵਾਪਸੀ ਹੋਣ ਜਾ ਰਹੀ ਹੈ। ਐਗਜ਼ਿਟ ਪੋਲ ਮੁਤਾਬਕ TMC ਨੂੰ ਬੰਗਾਲ ਵਿੱਚ 152 ਤੋਂ 165 ਸੀਟਾਂ ਮਿਲ ਰਹੀਆਂ ਹਨ, ਜਦੋਂ ਕਿ ਬੀਜੇਪੀ ਦੇ ਖਾਤੇ ਵਿੱਚ 109 ਤੋਂ 121 ਸੀਟਾਂ ਆਉਂਦੀਆਂ ਨਜ਼ਰ ਆ ਰਹੀ ਹਨ, ਜਦੋਂ ਕਿ ਕਾਂਗਰਸ-ਲੇਫਟ ਗਠਜੋੜ ਨੂੰ 14-25 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
- ਐਗਜ਼ਿਟ ਪੋਲ ਮੁਤਾਬਕ, ਕੇਰਲ ਵਿੱਚ ਐੱਲ.ਡੀ.ਐੱਫ. ਨੂੰ 104 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ। ਉਥੇ ਹੀ ਯੂ.ਡੀ.ਐੱਫ. ਨੂੰ 20 ਤੋਂ 36 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦੋਂ ਕਿ ਬੀਜੇਪੀ ਨੂੰ ਸਿਫ਼ਰ ਨਾਲ ਦੋ ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ। ਵੋਟ ਫ਼ੀਸਦੀ ਦੀ ਗੱਲ ਕਰੀਏ ਤਾਂ ਐੱਲ.ਡੀ.ਐੱਫ. ਨੂੰ 47%, ਯੂ.ਡੀ.ਐੱਫ. ਨੂੰ 38%, ਐੱਨ.ਡੀ.ਏ. ਨੂੰ 12% ਅਤੇ ਹੋਰ ਨੂੰ 3 ਫ਼ੀਸਦੀ ਵੋਟ ਮਿਲਣ ਦਾ ਅਨੁਮਾਨ ਐਗਜ਼ਿਟ ਪੋਲ ਵਿੱਚ ਜਤਾਇਆ ਗਿਆ ਹੈ।
- ਰਿਪਬਲਿਕ- ਸੀ.ਐੱਨ.ਐਕਸ ਦੇ ਸਰਵੇ ਮੁਤਾਬਕ, ਕੇਰਲ ਵਿੱਚ ਐੱਲ.ਡੀ.ਐੱਫ. ਨੂੰ 72-80 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਥੇ ਹੀ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐੱਫ. ਨੂੰ 58 ਤੋਂ 64 ਸੀਟਾਂ ਮਿਲ ਸਕਦੀਆਂ ਹਨ। ਐੱਨ.ਡੀ.ਏ. ਨੂੰ 1 ਤੋਂ 5 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।
- ਇੰਡੀਆ ਟੁਡੇ-ਐੱਕਸਿਸ ਮਾਏ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਕੇਰਲ ਵਿੱਚ ਐੱਲ.ਡੀ.ਐੱਫ ਦੀ ਸਰਕਾਰ ਬਣ ਸਕਦੀ ਹੈ। ਸੀਟਾਂ ਦੀ ਗੱਲ ਕਰੀਏ ਤਾਂ ਲੇਫਟ ਪਾਰਟੀ ਨੂੰ 104-120 ਸੀਟਾਂ, ਯੂ.ਡੀ.ਐੱਫ. (ਕਾਂਗਰਸ ਨੀਤ) 20 ਤੋਂ 36 ਸੀਟਾਂ, ਐੱਨ.ਡੀ.ਏ. (ਭਾਜਪਾ ਨੀਤ) ਨੂੰ 0-2 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮ੍ਰਿਤਕ ਸ਼ਖਸ ਦਾ ਮਾਸਕ ਕੱਢ ਕੇ ਲਈ ਆਕਸੀਜਨ, ਜਨਾਨੀ ਨੇ ਇੰਝ ਦਿੱਤੀ ਕੋਰੋਨਾ ਨੂੰ ਮਾਤ
NEXT STORY