ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਆਪਣੀ ਪੁਰਾਣੀ ਕੰਪਨੀ ਦਾ ਡਾਟਾ ਚੋਰੀ ਕਰਕੇ 500 ਲੋਕਾਂ ਨਾਲ ਠੱਗੀ ਕਰਨ ਵਾਲੇ ਇਕ ਬਦਮਾਸ਼ ਨੂੰ ਕੇਂਦਰੀ ਜ਼ਿਲ੍ਹਾ ਪੁਲਸ ਨੇ ਕਾਬੂ ਕੀਤਾ ਹੈ। ਉਸ ਦੀ ਪਛਾਣ ਦਲੀਪ ਕੁਮਾਰ (26) ਵਜੋਂ ਹੋਈ ਹੈ। ਡੀ. ਸੀ. ਪੀ. ਸ਼ਵੇਤਾ ਚੌਹਾਨ ਦੇ ਅਨੁਸਾਰ, ਇਕ ਨਿੱਜੀ ਕੰਪਨੀ ਦੇ ਅਧਿਕਾਰਤ ਪ੍ਰਤੀਨਿਧੀ ਰੰਜਨ ਰਾਏ ਨੇ ਆਨਲਾਈਨ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਭਾਰਤ ’ਚ ਉਦਯੋਗਿਕ ਸਾਮਾਨ ਦੇ ਵਿਕਰੇਤਾਵਾਂ ਅਤੇ ਸਪਲਾਇਰਾਂ ਲਈ ਇਕ ਆਨਲਾਈਨ ਵੈੱਬ ਆਧਾਰਿਤ ਪਲੇਟਫਾਰਮ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫਲਤਾ, ਢਾਈ ਕਰੋੜ ਦੀ ਹੈਰੋਇਨ ਬਰਾਮਦ ਕਰਦਿਆਂ ਔਰਤ ਸਣੇ 10 ਨੂੰ ਕੀਤਾ ਗ੍ਰਿਫ਼ਤਾਰ
ਦਲੀਪ ਕੁਮਾਰ ਸ਼ਰਮਾ ਨਾਂ ਦਾ ਇਕ ਵਿਅਕਤੀ ਉਨ੍ਹਾਂ ਦੇ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਪੁਰਾਣੇ ਗਾਹਕਾਂ ਨੂੰ ਧੋਖਾ ਦੇ ਕੇ ਠੱਗ ਰਿਹਾ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਦਲੀਪ ਨੇ 2019 ’ਚ ਪਹਿਲਾ ਵਿਆਹ ਕਰਵਾਇਆ ਸੀ ਅਤੇ ਸਾਲ 2020 ’ਚ ਉਹ ਇਕ ਹੋਰ ਲੜਕੀ ਦੇ ਸੰਪਰਕ ’ਚ ਆਇਆ ਤੇ ਉਸ ਨਾਲ ਵੀ ਵਿਆਹ ਕਰਵਾ ਲਿਆ ਪਰ ਦੋਵਾਂ ਪਤਨੀਆਂ ਦਾ ਖਰਚਾ ਚੁੱਕਣਾ ਉਸ ਲਈ ਭਾਰੀ ਪੈ ਰਿਹਾ ਸੀ।
ਇਹ ਵੀ ਪੜ੍ਹੋ : ਕੈਨੇਡਾ ’ਚ ਇਕ ਹੋਰ ਪੰਜਾਬੀ ਨੇ ਗੁਆਈ ਜਾਨ, ਸੜਕ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
26 ਜਨਵਰੀ ਨੂੰ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਦੀ ਨਹੀਂ ਦਿਸੇਗੀ ਝਾਕੀ, ਦੇਖੋ ਪੂਰੀ ਲਿਸਟ
NEXT STORY