ਨਵੀਂ ਦਿੱਲੀ : ਭਾਰਤ ਇਸ ਸਾਲ ਆਪਣਾ 74ਵਾਂ ਗਣਤੰਤਰ ਦਿਵਸ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਦੇ ਸੁਨਹਿਰੀ ਦੌਰ ਵਿੱਚ ਮਨਾਏਗਾ ਪਰ ਇਸ ਵਾਰ ਵੀ ਗਣਤੰਤਰ ਦਿਵਸ ਪਰੇਡ 'ਚ ਦੇਸ਼ ਦੇ ਕੁਝ ਰਾਜਾਂ ਦੀ ਝਾਕੀ 'ਕਰਤੱਵ ਪੱਥ' 'ਤੇ ਨਜ਼ਰ ਨਹੀਂ ਆਵੇਗੀ। ਪੰਜਾਬ ਤੋਂ ਇਲਾਵਾ ਕਾਂਗਰਸ ਸ਼ਾਸਿਤ ਰਾਜਾਂ ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਝਾਕੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੀ ਬਦੌਲਤ ਹੀ ਰਾਹੁਲ ਦਾ ਜੰਮੂ-ਕਸ਼ਮੀਰ ’ਚ ਬੇਖ਼ੌਫ ਜਾਣਾ ਸੰਭਵ ਹੋਇਆ : ਪ੍ਰੋ. ਸਰਚਾਂਦ ਸਿੰਘ
ਇਸ ਵਾਰ ਗਣਤੰਤਰ ਦਿਵਸ ਪਰੇਡ ਵਿੱਚ 16 ਰਾਜਾਂ ਅਤੇ ਵੱਖ-ਵੱਖ ਮੰਤਰਾਲਿਆਂ ਦੀਆਂ ਝਾਕੀਆਂ ਸਾਹਮਣੇ ਆਉਣਗੀਆਂ, ਜਿਨ੍ਹਾਂ 'ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਦਾਦਰ-ਨਗਰ-ਦਮਨ ਟਾਪੂ, ਗੁਜਰਾਤ, ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ, ਕੇਰਲ, ਲੱਦਾਖ, ਮਹਾਰਾਸ਼ਟਰ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਆਦਿ ਰਾਜ ਸ਼ਾਮਲ ਹਨ।
ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਪਾਰ ਕਰਦਿਆਂ ਵਾਪਰਿਆ ਭਾਣਾ, ਟ੍ਰੇਨ ਦੀ ਲਪੇਟ 'ਚ ਆਏ 3 ਨੌਜਵਾਨਾਂ ਦੀ ਦਰਦਨਾਕ ਮੌਤ
ਪਿਛਲੇ ਸਾਲ 2022 'ਚ ਸੈਂਟਰਲ ਵਿਸਟਾ ਦੇ ਚੱਲ ਰਹੇ ਕੰਮ ਕਾਰਨ ਥਾਂ ਦੀ ਘਾਟ ਕਾਰਨ ਸਿਰਫ਼ 12 ਰਾਜਾਂ ਨੂੰ ਹੀ ਆਪਣੀ ਝਾਕੀ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇਸ ਵਾਰ ਪਰੇਡ ਵਿੱਚ ਜੋ ਸੂਬੇ ਝਾਕੀਆਂ ਲੈ ਕੇ ਆ ਰਹੇ ਹਨ, ਉਨ੍ਹਾਂ 'ਚ ਇਕ ਵੀ ਸੂਬਾ ਕਾਂਗਰਸ ਸ਼ਾਸਿਤ ਨਹੀਂ ਹੈ। ਨਾਲ ਹੀ ਦਿੱਲੀ ਪ੍ਰਦੇਸ਼ ਦੀ ਝਾਕੀ ਵੀ ਦਿੱਲੀ 'ਚ ਦਿਖਾਈ ਨਹੀਂ ਦੇਵੇਗੀ। ਇਸ ਦੇ ਨਾਲ ਹੀ ਬਿਹਾਰ ਅਤੇ ਪੰਜਾਬ ਵਰਗੇ ਗੈਰ-ਐੱਨਡੀਏ ਸ਼ਾਸਿਤ ਰਾਜਾਂ ਨੂੰ ਵੀ ਥਾਂ ਨਹੀਂ ਮਿਲੀ ਹੈ, ਹਾਲਾਂਕਿ ਇਸ ਵਾਰ ਭਾਜਪਾ ਸ਼ਾਸਿਤ ਕਰਨਾਟਕ ਅਤੇ ਮੱਧ ਪ੍ਰਦੇਸ਼ ਆਦਿ ਦੀਆਂ ਝਾਕੀਆਂ ਵੀ ਪਰੇਡ ਵਿੱਚ ਨਹੀਂ ਸਜਾਈਆਂ ਜਾਣਗੀਆਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅੰਧਵਿਸ਼ਵਾਸੀ ਪਰਿਵਾਰ ਦਾ ਕਾਰਾ, ਬੱਚੇ ਦੇ ਲਾਲਚ ਲਈ ਪਤਨੀ ਨੂੰ ਪਿਲਾਇਆ ਮਨੁੱਖੀ ਹੱਡੀਆਂ ਦਾ ਚੂਰਾ ਤੇ ...
NEXT STORY