ਕੋਹਲਾਪੁਰ- ਮਹਾਰਾਸ਼ਟਰ 'ਚ ਰਾਏਗੜ੍ਹ ਜ਼ਿਲ੍ਹੇ ਦੇ ਮਹਾਡ ਐੱਮ. ਆਈ. ਡੀ. ਸੀ. 'ਚ ਇਕ ਰਸਾਇਣਕ ਕੰਪਨੀ 'ਚ ਗੈਸ ਰਿਸਾਅ ਕਾਰਨ ਹੋਏ ਧਮਾਕੇ ਮਗਰੋਂ ਕਰੀਬ 7 ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਜੇ ਵੀ 11 ਹੋਰ ਮੁਲਾਜ਼ਮ ਲਾਪਤਾ ਹਨ। ਸੂਤਰਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ 11 ਵਜੇ ਰਾਏਗੜ੍ਹ ਜ਼ਿਲ੍ਹੇ ਦੇ ਮਡਾਹ ਐੱਮ. ਆਈ. ਡੀ. ਸੀ. 'ਚ ਸਥਿਤ ਬਲਿਊ ਜੈੱਟ ਹੈਲਥ ਕੇਅਰ ਲਿਮਟਿਡ 'ਚ ਵਾਪਰੀ।
ਇੱਥੇ ਗੈਸ ਰਿਸਾਅ ਮਗਰੋਂ ਜ਼ੋਰਦਾਰ ਧਮਾਕੇ ਨਾਲ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕ ਚੀਕ-ਚੀਕ ਕੇ ਦੌੜਨ ਲੱਗੇ ਪਰ ਉਦੋਂ ਤੱਕ 7 ਮੁਲਾਜ਼ਮਾਂ ਦੀ ਸੜ ਕੇ ਮੌਤ ਹੋ ਗਈ ਅਤੇ ਅਜੇ ਵੀ 11 ਹੋਰ ਮੁਲਾਜ਼ਮ ਲਾਪਤਾ ਹਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ NDRF ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਖੋਜ ਅਤੇ ਬਚਾਅ ਮੁਹਿੰਮ ਚਲਾਈ। NDRF ਨੇ ਅੱਜ ਸਵੇਰੇ ਕਰੀਬ 7 ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਗੈਸ ਲੀਕੇਜ਼ ਕਾਰਨ ਕੰਪਨੀ ਵਿਚ ਰੱਖੇ ਕੈਮੀਕਲ 'ਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਸ ਨੇ ਅੱਗ 'ਤੇ ਕਾਬੂ ਪਾਇਆ।
ਦੁਬਈ 'ਚ ਰਹਿ ਰਹੇ ਪਤੀ ਨੂੰ ਵੀਡੀਓ ਕਾਲ ਕਰ ਕੇ ਪਤਨੀ ਨੇ ਲਗਾਇਆ ਫਾਹਾ
NEXT STORY