ਵੈਬ ਡੈਸਕ : ਜੰਮੂ-ਕਸ਼ਮੀਰ ਤੇ ਹਿਮਾਚਲ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ ਅੰਦਰ ਵੀ ਠੰਡ ਜ਼ੋਰ ਫੜ੍ਹਦੀ ਜਾ ਰਹੀ ਹੈ। ਮੈਦਾਨੀ ਇਲਾਕਿਆਂ ਵਿੱਚ ਠੰਡ ਦੇ ਕਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਦੇ ਸਕੂਲਾਂ ਵਿੱਚ ਇਹ ਛੁੱਟੀਆਂ ਪਹਿਲਾਂ 31 ਦਸੰਬਰ ਤਕ ਐਲਾਨ ਕੀਤੀਆਂ ਗਈਆਂ ਸਨ ਤੇ ਫਿਰ ਇਹ 7 ਜਨਵਰੀ ਤਕ ਵਧਾ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਮੁੜ ਲੱਗੇਗਾ ਲਾਕਡਾਊਨ! ਸਕੂਲ ਕਰ 'ਤੇ ਬੰਦ, ਨਵੇਂ ਵਾਇਰਸ ਦਾ ਕਹਿਰ, ਭਾਰਤ 'ਚ ਮਿਲਿਆ ਪਹਿਲਾ ਕੇਸ
ਦੂਜੇ ਪਾਸੇ ਦਿੱਲੀ-ਐਨਸੀਆਰ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਅੱਠਵੀਂ ਜਮਾਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਸਰਦ ਰੁੱਤ ਦੇ ਹੁਕਮਾਂ ਤਹਿਤ ਸਕੂਲ 6 ਜਨਵਰੀ ਨੂੰ ਅੱਠਵੀਂ ਜਮਾਤ ਤੱਕ ਖੋਲ੍ਹੇ ਜਾਣੇ ਸਨ, ਪਰ ਡੀਐਮ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਸਕੂਲ ਇੰਸਪੈਕਟਰ ਨੇ ਹੁਣ ਤਾਜ਼ਾ ਹੁਕਮ ਜਾਰੀ ਕਰਕੇ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਹੈ। ਗਾਜ਼ੀਆਬਾਦ ਵਿੱਚ 11 ਜਨਵਰੀ ਤੱਕ ਅੱਠਵੀਂ ਜਮਾਤ ਤਕ ਦੇ ਸਾਰੇ ਸਕੂਲ ਬੰਦ ਰਹਿਣਗੇ। ਜਦਕਿ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਰੋਜ਼ਾਨਾ ਵਾਂਗ ਆਉਣਾ ਪਵੇਗਾ। ਭਾਵ ਨੌਵੀਂ ਤੋਂ ਬਾਰ੍ਹਵੀ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਗਏ ਹਨ।
ਆਤਿਸ਼ੀ ਵਲੋਂ ਸਰਕਾਰੀ ਸਕੂਲ ਦਾ ਉਦਘਾਟਨ, 2 ਹਜ਼ਾਰ ਵਿਦਿਆਰਥੀ ਕਰਨਗੇ ਪੜ੍ਹਾਈ
NEXT STORY