ਨਵੀਂ ਦਿੱਲੀ: ਯਾਦ ਕਰੋ, ਸਾਲ 2019 'ਚ ਚੀਨ ਅੰਦਰ ਕੋਵਿਡ 19 ਦੀ ਸ਼ੁਰੂਆਤ ਹੋਈ ਸੀ। ਇਸ ਵਾਇਰਸ ਨੇ ਅਜਿਹਾ ਕਹਿਰ ਮਚਾ ਦਿੱਤਾ ਸੀ ਕਿ ਪੂਰੀ ਦੁਨੀਆ ਲਾਕਡਾਊਨ ਤੇ ਕਰਫਿਊ ਲਾਗੂ ਹੋਣ ਕਾਰਨ ਘਰਾਂ ਅੰਦਰ ਕੈਦ ਹੋ ਕੇ ਰਹਿ ਗਈ ਸੀ। ਕੋਵਿਡ-19 ਤੋਂ ਬਾਅਦ ਹੁਣ ਚੀਨ 'ਚ ਇਕ ਹੋਰ ਖਤਰਨਾਕ ਵਾਇਰਸ ਆ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਹਸਪਤਾਲਾਂ 'ਚ ਲੋਕਾਂ ਦੀ ਭੀੜ ਹੈ ਅਤੇ ਸ਼ਮਸ਼ਾਨਘਾਟ ਵੀ ਫੁੱਲ ਹੋ ਗਏ ਹਨ। ਅਜਿਹੇ 'ਚ ਸਾਡੇ ਸਾਰਿਆਂ ਦੇ ਮਨਾਂ 'ਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਇਹ ਵਾਇਰਸ ਕੀ ਹੈ? ਕੋਵਿਡ 19 ਤੋਂ ਕਿੰਨਾ ਖਤਰਨਾਕ ਹੈ? ਕੀ ਇਸ ਵਾਇਰਸ ਕਾਰਨ ਮੁੜ ਲੱਗੇਗਾ ਲਾਕਡਾਊਨ?
ਚੀਨ ਕੋਵਿਡ-19 ਮਹਾਂਮਾਰੀ ਦੇ ਪੰਜ ਸਾਲ ਬਾਅਦ ਮਨੁੱਖੀ ਮੈਟਾਪਨੀਓਮੋ ਵਾਇਰਸ (HMPV) ਦੇ ਪ੍ਰਕੋਪ ਨਾਲ ਨਜਿੱਠ ਰਿਹਾ ਹੈ। ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਲਗਦਾ ਹੈ ਕਿ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਕੁਝ ਲੋਕਾਂ ਦਾ ਦਾਅਵਾ ਹੈ ਕਿ ਹਸਪਤਾਲ ਅਤੇ ਸ਼ਮਸ਼ਾਨਘਾਟ ਭਰੇ ਪਏ ਹਨ। ਆਨਲਾਈਨ ਸ਼ੇਅਰ ਕੀਤੇ ਵੀਡੀਓਜ਼ 'ਚ ਭੀੜ-ਭੜੱਕੇ ਵਾਲੇ ਹਸਪਤਾਲ ਦਿਖਾਈ ਦੇ ਰਹੇ ਹਨ। ਸ਼ੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿ ਇਨਫਲੂਐਂਜ਼ਾ ਏ, ਐਚਐਮਪੀਵੀ, ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕੋਵਿਡ-19 ਸਮੇਤ ਕਈ ਵਾਇਰਸ ਫੈਲ ਰਹੇ ਹਨ।
ਬੰਦ ਕਰ ਦਿੱਤੇ ਗਏ ਸੂਕਲ
ਵੁਹਾਨ ਦੇ ਸਕੂਲਾਂ ਵਿੱਚ 30 ਤੋਂ ਵੱਧ ਬੱਚਿਆਂ ਦੇ ਬੀਮਾਰ ਹੋਣ ਦੀ ਖ਼ਬਰ ਤੋਂ ਬਾਅਦ ਸਕੂਲ ਤੁਰੰਤ ਬੰਦ ਕਰ ਦਿੱਤੇ ਗਏ। ਚੀਨ ਵਿੱਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਦਰਅਸਲ, ਐਚਐਮਪੀਵੀ ਵਾਇਰਸ ਕਾਰਨ ਪਿਛਲੇ 10 ਦਿਨਾਂ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ 529% ਦਾ ਵਾਧਾ ਦਰਜ ਕੀਤਾ ਗਿਆ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਸਥਿਤੀ 'ਤੇ ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ਤੋਂ ਇਸ ਵਾਇਰਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਹੈ। ਡਬਲਯੂਐਚਓ ਨੇ ਕਿਹਾ ਹੈ ਕਿ ਵੇਰਵੇ ਪ੍ਰਾਪਤ ਹੁੰਦੇ ਹੀ ਖੋਜ ਨੂੰ ਤੇਜ਼ ਕੀਤਾ ਜਾਵੇਗਾ।
ਚੀਨ ਦੀ ਸਫਾਈ
ਚੀਨੀ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਸ ਦਾ ਦਾਅਵਾ ਹੈ ਕਿ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਨਹੀਂ ਹੈ ਅਤੇ ਸਥਿਤੀ ਕਾਬੂ ਹੇਠ ਹੈ। ਹਾਲਾਂਕਿ ਸਰਦੀਆਂ ਦੇ ਮੌਸਮ 'ਚ ਸਾਹ ਦੀਆਂ ਬਿਮਾਰੀਆਂ ਵਧਣ ਕਾਰਨ ਸਾਵਧਾਨ ਰਹਿਣ ਦੀ ਲੋੜ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਹਲਾਂਕਿ ਇਸ ਵਾਇਰਸ ਕਾਰਨ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਹੁਣ ਤਕ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ ਕਿੰਨੀ ਹੈ, ਇਸ ਸੰਬੰਧੀ ਚੀਨ ਨੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਸ਼ੋਸ਼ਲ ਮੀਡੀਆ 'ਤੇ ਕੁਝ ਲੋਕਾਂ ਵਲੋਂ ਤਾਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਕੁਝ ਸੂਬਿਆਂ ਅੰਦਰ ਇਸ ਵਾਇਰਸ ਦੀ ਲਾਗ ਤੇਜੀ ਨਾਲ ਫੈਲਣ ਦੇ ਕਾਰਨ ਸਟੇਟ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ।
ਭਾਰਤ 'ਚ ਚੌਕਸੀ, ਮਿਲਿਆ ਪਹਿਲਾ ਕੇਸ
ਚੀਨ 'ਚ ਵਾਇਰਸ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਭਾਰਤ ਨੇ ਵੀ ਚੌਕਸੀ ਵਧਾ ਦਿੱਤੀ ਹੈ। ਕੇਂਦਰੀ ਸਿਹਤ ਵਿਭਾਗ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ICMR ਨੇ ਲੈਬਾਂ ਦੀ ਗਿਣਤੀ ਵਧਾਉਣ ਅਤੇ ਵਾਇਰਸ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ, ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਲੋਕਾਂ ਦੀ ਸਕ੍ਰੀਨਿੰਗ ਵਧਾਈ ਜਾ ਰਹੀ ਹੈ। ਇਸ ਦਰਮਿਆਨ ਚੀਨ ਦੇ ਇਸ ਖ਼ਤਰਨਾਕ ਵਾਇਰਸ ਹਿਊਮਨ ਮੇਟਾਪਨੀਓਮੋਵਾਇਰਸ (HMPV) ਦੇ ਭਾਰਤ ਵਿੱਚ ਦਾਖਲ ਹੋਣ ਦੀ ਪੁਸ਼ਟੀ ਗੋਈ ਹੈ। ਕਰਨਾਟਕ ਤੋਂ HMPV ਵਾਇਰਸ ਦੇ 2 ਮਾਮਲੇ ਸਾਹਮਣੇ ਆਏ ਹਨ। ਇੱਕ ਤਿੰਨ ਮਹੀਨੇ ਦੀ ਬੱਚੀ ਅਤੇ ਇੱਕ 8 ਮਹੀਨੇ ਦਾ ਲੜਕਾ HMPV ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ।
ਇਹ ਭਾਰਤ ਵਿੱਚ HMPV ਵਾਇਰਸ ਦੇ ਸ਼ੁਰੂਆਤੀ ਮਾਮਲੇ ਹਨ। ਇੱਕ 3 ਮਹੀਨਿਆਂ ਦੀ ਬੱਚੀ ਬੈਂਗਲੁਰੂ ਦੇ ਬੈਪਟਿਸਟ ਹਸਪਤਾਲ ਵਿੱਚ ਦਾਖਲ ਹੈ, ਉਸਨੂੰ ਬ੍ਰੌਨਕੋਪਨੀਮੋਨੀਆ ਕਾਰਨ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ ਉਸਦਾ HMPV ਲਈ ਇਲਾਜ ਕੀਤਾ ਗਿਆ ਅਤੇ ਹੁਣ ਉਸਨੂੰ ਛੁੱਟੀ ਦੇ ਦਿੱਤੀ ਗਈ ਹੈ।
ਦੂਜਾ ਮਾਮਲਾ ਇੱਕ 8 ਮਹੀਨੇ ਦੇ ਬੱਚੇ ਵਿੱਚ ਪਾਇਆ ਗਿਆ, ਜਿਸ ਨੂੰ 3 ਜਨਵਰੀ ਨੂੰ ਬ੍ਰੌਨਕੋਪਨੀਮੋਨੀਆ ਦੇ ਕਾਰਨ ਬੈਪਟਿਸਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਉਹ ਪਹਿਲਾਂ ਨਾਲੋਂ ਬਿਹਤਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਹਤ ਮੰਤਰਾਲੇ ਮੁਤਾਬਕ ਦੋਵੇਂ ਬੱਚੇ ਕਿਸੇ ਹੋਰ ਦੇਸ਼ ਤੋਂ ਵਾਪਸ ਨਹੀਂ ਆਏ ਹਨ।
HMPV ਵਾਇਰਸ ਕੀ ਹੈ ਅਤੇ ਇਸਦੇ ਲੱਛਣ
HMPV ਵਾਇਰਸ ਮੁੱਖ ਤੌਰ 'ਤੇ ਸਾਹ ਦੀਆਂ ਬਿਮਾਰੀਆਂ ਫੈਲਾਉਂਦਾ ਹੈ। ਇਹ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਇਸ ਦਾ ਅਸਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ 'ਤੇ ਜ਼ਿਆਦਾ ਹੁੰਦਾ ਹੈ। ਇਸ ਦੇ ਮੁੱਖ ਲੱਛਣ ਹਨ ਨੱਕ ਵਗਣਾ, ਗਲੇ ਵਿੱਚ ਖਰਾਸ਼, ਬੁਖਾਰ, ਖੰਘ, ਥਕਾਵਟ ਅਤੇ ਸਿਰ ਦਰਦ।
ਇਸ ਤਰ੍ਹਾਂ ਫੈਲਦਾ ਹੈ HMPV ਵਾਇਰਸ
-
HMPV ਵਾਇਰਸ ਆਮ ਤੌਰ 'ਤੇ ਖੰਘਣ ਅਤੇ ਛਿੱਕਣ ਨਾਲ ਫੈਲਦਾ ਹੈ।
-
ਇਸ ਤੋਂ ਇਲਾਵਾ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੇ ਛੂਹਣ ਜਾਂ ਹੱਥ ਮਿਲਾਉਣ ਨਾਲ ਵੀ ਇਹ ਤੇਜ਼ੀ ਨਾਲ ਫੈਲਦਾ ਹੈ।
-
ਇਸ ਦੇ ਲੱਛਣ ਸੰਕਰਮਿਤ ਹੋਣ ਤੋਂ 5 ਦਿਨਾਂ ਦੇ ਅੰਦਰ-ਅੰਦਰ ਦਿਖਾਈ ਦੇਣ ਲੱਗ ਪੈਂਦੇ ਹਨ।
-
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਹਮੇਸ਼ਾ ਮੌਜੂਦ ਰਹਿੰਦਾ ਹੈ ਪਰ ਠੰਡੇ ਮੌਸਮ 'ਚ ਇਹ ਜ਼ਿਆਦਾ ਸਰਗਰਮ ਹੋ ਜਾਂਦਾ ਹੈ।
-
ਲੋਕਾਂ ਨੂੰ ਜਲਦੀ ਆਪਣੀ ਪਕੜ ਵਿੱਚ ਲੈਂਦਾ ਹੈ।
-
ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨੋ, ਕਿਉਂਕਿ ਇਹ ਖੰਘ ਅਤੇ ਜ਼ੁਕਾਮ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ।
-
ਕਿਸੇ ਸੰਕਰਮਿਤ ਵਿਅਕਤੀ ਨਾਲ ਹੱਥ ਨਾ ਮਿਲਾਓ ਅਤੇ ਘਰ ਵਾਪਸ ਆਉਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
-
ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਓ।
-
ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰੋ, ਕਿਉਂਕਿ ਇੱਥੇ ਲਾਗ ਤੇਜ਼ੀ ਨਾਲ ਫੈਲਦੀ ਹੈ।
-
ਇਸ ਤੋਂ ਇਲਾਵਾ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਛੂਹਣ ਜਾਂ ਹੱਥ ਮਿਲਾਉਣ ਨਾਲ ਵੀ ਇਹ ਤੇਜ਼ੀ ਨਾਲ ਫੈਲਦਾ ਹੈ।
-
ਇਸ ਦੇ ਲੱਛਣ ਸੰਕਰਮਿਤ ਹੋਣ ਤੋਂ 5 ਦਿਨਾਂ ਦੇ ਅੰਦਰ-ਅੰਦਰ ਦਿਖਾਈ ਦੇਣ ਲੱਗ ਪੈਂਦੇ ਹਨ।
-
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਹਮੇਸ਼ਾ ਮੌਜੂਦ ਰਹਿੰਦਾ ਹੈ ਪਰ ਠੰਡੇ ਮੌਸਮ 'ਚ ਇਹ ਜ਼ਿਆਦਾ ਸਰਗਰਮ ਹੋ ਜਾਂਦਾ ਹੈ।
ਸਾਬਕਾ CM ਭੁਪਿੰਦਰ ਹੁੱਡਾ ਦਾ 'ਐਕਸ' ਹੈਂਡਲ Account Hack
NEXT STORY