Fact Check By Vishvas.News
ਨਵੀਂ ਦਿੱਲੀ- ਇੱਕ ਵੀਡੀਓ ਕਲਿੱਪ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਪੁਲ ਦੇ ਹੇਠਾਂ ਅੱਗ ਲੱਗੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਅੱਗੇ, ਇੱਕ ਬੱਸ ਪੁਲ ਤੋਂ ਲੰਘਦੀ ਹੈ ਅਤੇ ਅਚਾਨਕ ਧਮਾਕਾ ਹੋ ਜਾਂਦਾ ਹੈ। ਹੁਣ ਕੁਝ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਿੱਲੀ ਦੇ ਬਾਰਾਪੁਲਾ ਪੁਲ ਦਾ ਹੈ, ਜਿੱਥੇ ਹਾਲ ਵਿੱਚ ਇਹ ਹਾਦਸਾ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਦਾਅਵਾ ਗਲਤ ਪਾਇਆ। ਦਰਅਸਲ, ਵਾਇਰਲ ਕੀਤਾ ਜਾ ਰਿਹਾ ਵੀਡੀਓ ਕਰਾਚੀ ‘ਚ ਸਾਲ 2023 ਵਿੱਚ ਹੋਏ ਇੱਕ ਹਾਦਸੇ ਦਾ ਹੈ। ਵੀਡੀਓ ਨੂੰ ਹੁਣ ਦਿੱਲੀ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Raju Verma ਨੇ 4 ਫਰਵਰੀ ਨੂੰ ਇੱਕ ਵੀਡੀਓ ਕਲਿੱਪ (ਆਰਕਾਈਵ ਲਿੰਕ) ਪੋਸਟ ਕੀਤੀ ਅਤੇ ਦਾਅਵਾ ਕੀਤਾ ਹੈ, “ਹੁਣੇ-ਹੁਣੇ ਹੋਇਆ ਇੱਕ ਵੱਡਾ ਹਾਦਸਾ ਨਵੀਂ ਦਿੱਲੀ #RajasthanNews #india #indian”
ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ DawnNews ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਮਿਲਿਆ। ਇਹ ਵੀਡੀਓ 9 ਜਨਵਰੀ 2023 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਹਾਦਸੇ ਦਾ ਇਹ ਵੀਡੀਓ ਕਰਾਚੀ ਦਾ ਹੈ।
ਸਰਚ ਦੌਰਾਨ ਵਾਇਰਲ ਵੀਡੀਓ ਨਾਲ ਸਬੰਧਤ ਰਿਪੋਰਟ jang.com.pk ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ 9 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਕਰਾਚੀ ਦੇ ਸੁਰਜਾਨੀ ਟਾਊਨ ਇਲਾਕੇ ਵਿੱਚ ਗੈਸ ਸਿਲੰਡਰ ਧਮਾਕਾ ਹੋਇਆ, ਜਿਸ ਵਿੱਚ ਪੁਲ ਤੋਂ ਲੰਘ ਰਹੀ ਗ੍ਰੀਨ ਲਾਈਨ ਬਸ ਵਾਲ-ਵਾਲ ਬਚ ਗਈ।
ਸਾਨੂੰ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਦੁਆਰਾ ਐਕਸ ‘ਤੇ ਸ਼ੇਅਰ ਕੀਤਾ ਹੋਇਆ ਵਾਇਰਲ ਵੀਡੀਓ ਮਿਲਿਆ। ਗੁਲਾਮ ਅੱਬਾਸ ਨੇ 9 ਜਨਵਰੀ 2023 ਨੂੰ ਆਪਣੇ ਵੇਰੀਫਾਈਡ ਐਕਸ ਹੈਂਡਲ ਤੋਂ ਵੀਡੀਓ ਸਾਂਝਾ ਕੀਤੀ ਹੈ। ਵੀਡੀਓ ਨੂੰ ਕਰਾਚੀ ਦਾ ਦੱਸਿਆ ਗਿਆ ਹੈ।
ਵੀਡੀਓ ਨਾਲ ਸਬੰਧਤ ਖ਼ਬਰ ਏਬੀਪੀ ਮਾਝਾ ਦੀ ਵੈੱਬਸਾਈਟ ‘ਤੇ ਵੀ ਪੜ੍ਹੀ ਜਾ ਸਕਦੀ ਹੈ। 9 ਜਨਵਰੀ 2023 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਕਿ, ਇਹ ਹਾਦਸਾ ਪਾਕਿਸਤਾਨ ਦੇ ਕਰਾਚੀ ਵਿੱਚ ਹੋਇਆ ਸੀ।
ਵਾਇਰਲ ਵੀਡੀਓ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਅਸੀਂ ਵੀਡੀਓ ਨੂੰ ਦੱਖਣੀ ਦਿੱਲੀ ਸਥਿਤ ਦੈਨਿਕ ਜਾਗਰਣ ਦੇ ਮੁੱਖ ਰਿਪੋਰਟਰ ਸ਼ਨੀ ਸ਼ਰਮਾ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਵਾਇਰਲ ਦਾਅਵਾ ਫਰਜ਼ੀ ਹੈ।
ਅੰਤ ਵਿੱਚ ਅਸੀਂ ਵੀਡੀਓ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 5 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਇੱਕ ਪੁੱਲ ਦੇ ਹੇਂਠਾ ਹੋਏ ਧਮਾਕੇ ਦੀ ਘਟਨਾ ਨੂੰ ਨਵੀਂ ਦਿੱਲੀ ਦੇ ਬਾਰਾਪੁਲਾ ਦੀ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਦਾਅਵਾ ਨੂੰ ਗਲਤ ਪਾਇਆ। ਦਰਅਸਲ, ਇਹ ਘਟਨਾ 2023 ਵਿੱਚ ਪਾਕਿਸਤਾਨ ਦੇ ਕਰਾਚੀ ਵਿੱਚ ਵਾਪਰੀ ਸੀ। ਵੀਡੀਓ ਨੂੰ ਹੁਣ ਦਿੱਲੀ ਦੇ ਨਾਮ ‘ਤੇ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।
Fact Check: ਮਹਾਕੁੰਭ ਨਾਲ ਜੋੜ ਕੇ ਵਾਇਰਲ ਗਾਜ਼ੀਪੁਰ 'ਚ ਗੰਗਾ 'ਚ ਤੈਰਦੀਆਂ ਲਾਸ਼ਾਂ ਦਾ ਵੀਡੀਓ ਪੁਰਾਣਾ
NEXT STORY