Fact Check By Vishvas.News
ਨਵੀਂ ਦਿੱਲੀ- ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਇੱਕ ਉੱਚੀ ਇਮਾਰਤ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬੁਰਜ ਖਲੀਫਾ ਵਿੱਚ ਲੱਗੀ ਅੱਗ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ। ਯੂਜ਼ਰਸ ਗਲਤ ਦਾਅਵਿਆਂ ਨਾਲ ਏ.ਆਈ.-ਜਨਰੇਟਿਡ ਵੀਡੀਓ ਸ਼ੇਅਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ ?
ਇੰਸਟਾਗ੍ਰਾਮ ਯੂਜ਼ਰ ‘anaya__queen__786’ (ਆਰਕਾਈਵ ਲਿੰਕ) ਨੇ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਦੁਬਈ ਬੁਰਜ ਖਲੀਫਾ ਵਿੱਚ ਲੱਗੀ ਅੱਗ।”
![PunjabKesari](https://static.jagbani.com/multimedia/01_55_3064856351-ll.jpg)
ਫੇਸਬੁੱਕ ਯੂਜ਼ਰ ਓਮਪ੍ਰਕਾਸ਼ ਲੋਧੀ ਰਾਜਪੂਤ (ਆਰਕਾਈਵ ਲਿੰਕ) ਨੇ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਬੁਰਜ ਖਲੀਫਾ ਵਿੱਚ ਲੱਗੀ ਅੱਗ।”
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਪਹਿਲਾਂ ਗੂਗਲ ‘ਤੇ ਸੰਬੰਧਿਤ ਕੀਵਰਡਸ ਨਾਲ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਰਿਪੋਰਟ ਨਹੀਂ ਮਿਲੀ। ਜੇਕਰ ਅਜਿਹਾ ਕੋਈ ਹਾਦਸਾ ਵਾਪਰਿਆ ਹੁੰਦਾ, ਤਾਂ ਇਸ ਨਾਲ ਜੁੜੀਆਂ ਖ਼ਬਰਾਂ ਸੁਰਖੀਆਂ ਵਿੱਚ ਹੁੰਦੀਆਂ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਬੁਰਜ ਖਲੀਫਾ ਦੇ ਸੋਸ਼ਲ ਮੀਡੀਆ ਹੈਂਡਲਾਂ ਨੂੰ ਚੈੱਕ ਕੀਤਾ। ਸਾਨੂੰ ਇੱਥੇ ਵੀ ਵਾਇਰਲ ਵੀਡੀਓ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਆਪਣੀ ਜਾਂਚ ਵਿੱਚ ਅੱਗੇ, ਅਸੀਂ ਵੀਡੀਓ ਦੇ ਸਕ੍ਰੀਨਸ਼ਾਟ ਕੱਢੇ ਅਤੇ ਇਹਨਾਂ ਤਸਵੀਰਾਂ ਨੂੰ ਏ.ਆਈ. ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ ਨਾਲ ਸਰਚ ਕੀਤਾ। ਅਸੀਂ ਤਸਵੀਰ ਨੂੰ hivemoderation.com ਟੂਲ ‘ਤੇ ਅਪਲੋਡ ਕੀਤਾ। ਇਸ ਟੂਲ ਨੇ ਪਹਿਲੀ ਫੋਟੋ ਨੂੰ 84 ਫੀਸਦੀ ਅਤੇ ਦੂਜੀ ਫੋਟੋ ਨੂੰ 90 ਫੀਸਦੀ ਏ.ਆਈ. ਦੁਆਰਾ ਬਣਾਈ ਜਾਣ ਦੀ ਸੰਭਾਵਨਾ ਦੱਸੀ ਹੈ।
![PunjabKesari](https://static.jagbani.com/multimedia/01_55_3072665902-ll.jpg)
ਅਸੀਂ ਸਾਈਟ ਇੰਜਣ ਟੂਲਸ ਦੀ ਵਰਤੋਂ ਕਰਕੇ ਤਸਵੀਰਾਂ ਦੀ ਜਾਂਚ ਕੀਤੀ। ਇੱਥੇ ਤਸਵੀਰ ਨੂੰ 92 ਪ੍ਰਤੀਸ਼ਤ ਏ.ਆਈ. ਦੁਆਰਾ ਬਣਾਈ ਗਈ ਦੱਸਿਆ ਹੈ।
![PunjabKesari](https://static.jagbani.com/multimedia/01_55_3082039093-ll.jpg)
ਅਸੀਂ ਏ.ਆਈ. ਟੂਲ decopy.ai ਦੀ ਵਰਤੋਂ ਕਰਕੇ ਵੀ ਤਸਵੀਰ ਦੀ ਜਾਂਚ ਕੀਤੀ। ਇਸ ਟੂਲ ਨੇ ਫੋਟੋ ਨੂੰ 98 ਪ੍ਰਤੀਸ਼ਤ ਏ.ਆਈ. ਦੀ ਮਦਦ ਨਾਲ ਬਣਾਈ ਦੱਸਿਆ ਹੈ।
![PunjabKesari](https://static.jagbani.com/multimedia/01_55_3089855084-ll.jpg)
ਅਸੀਂ ਵੀਡੀਓ ਨੂੰ ਏ.ਆਈ. ਮਾਹਰ ਅਜ਼ਹਰ ਮਾਚਵੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਏ.ਆਈ. ਦੁਆਰਾ ਬਣਾਇਆ ਗਿਆ ਹੈ। ਇਸ ਵਿੱਚ ਦਿਖਾਈ ਦੇਣ ਵਾਲੀ ਅੱਗ ਅਸਲੀ ਨਹੀਂ ਹੈ। ਵੀਡੀਓ ਵਿੱਚ ਦਿਖਾਈ ਦੇਣ ਵਾਲੇ ਲੋਕ ਵੀ ਅਜੀਬ ਲੱਗ ਰਹੇ ਹਨ। ਜਿਸ ਤੋਂ ਇਹ ਸਪੱਸ਼ਟ ਹੈ ਕਿ ਵੀਡੀਓ ਅਸਲੀ ਨਹੀਂ ਹੈ।
ਵਿਸ਼ਵਾਸ ਨਿਊਜ਼ ਵੈੱਬਸਾਈਟ ‘ਤੇ ਏ.ਆਈ. ਸੈਕਸ਼ਨ ‘ਤੇ ਏ.ਆਈ. ਅਤੇ ਡੀਪਫੇਕ ਨਾਲ ਸਬੰਧਤ ਫੈਕਟ ਚੈੱਕ ਰਿਪੋਰਟਾਂ ਪੜ੍ਹੀਆਂ ਜਾ ਸਕਦੀਆਂ ਹਨ।
ਅੰਤ ਵਿੱਚ, ਅਸੀਂ ਵੀਡੀਓ ਸਾਂਝਾ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 1,221 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬੁਰਜ ਖਲੀਫਾ ਵਿੱਚ ਅੱਗ ਲੱਗਣ ਦਾ ਦਾਅਵਾ ਕਰਨ ਵਾਲਾ ਵਾਇਰਲ ਵੀਡੀਓ ਅਸਲੀ ਨਹੀਂ ਹੈ। ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸਨੂੰ ਅਸਲੀ ਮੰਨ ਕੇ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)
12 ਲੱਖ ਤੱਕ ਦੀ ਕਮਾਈ 'ਤੇ ਕੋਈ ਇਨਕਮ ਟੈਕਸ ਨਹੀਂ, ਬਜਟ 'ਚ ਰਾਹਤ ਪਿੱਛੇ ਇਹ ਹੈ ਅਸਲੀ ਖੇਡ
NEXT STORY