Fact Check By Vishvas News
ਨਵੀਂ ਦਿੱਲੀ : ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਅਤੇ ਗਾਂਧੀ ਪਰਿਵਾਰ ਵਿਚਾਲੇ ਸਬੰਧਾਂ ਦੇ ਦੋਸ਼ਾਂ ਤੋਂ ਬਾਅਦ ਹਾਲ ਹੀ 'ਚ ਸੰਸਦ 'ਚ ਕਾਫੀ ਹੰਗਾਮਾ ਹੋਇਆ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ 'ਚ ਉਨ੍ਹਾਂ ਨੂੰ ਇਕ ਵਿਅਕਤੀ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀ.ਐਮ. ਮੋਦੀ ਦੇ ਨਾਲ ਦਿਖਾਈ ਦੇਣ ਵਾਲਾ ਵਿਅਕਤੀ ਜਾਰਜ ਸੋਰੋਸ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਤ ਹੋਇਆ। ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਨੂੰ ਜਾਰਜ ਸੋਰੋਸ ਕਹਿ ਕੇ ਝੂਠ ਫੈਲਾਇਆ ਗਿਆ। ਅਸਲ ਤਸਵੀਰ ਪੀ.ਐਮ. ਮੋਦੀ ਨੇ 2019 ਵਿੱਚ ਆਪਣੇ ਐਕਸ ਹੈਂਡਲ 'ਤੇ ਪੋਸਟ ਕੀਤੀ ਸੀ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਪੀ.ਕੇ.ਆਰ. ਨੇ 15 ਦਸੰਬਰ ਨੂੰ ਇੱਕ ਤਸਵੀਰ ਸਾਂਝੀ ਕਰਦੇ ਹੋਏ ਦਾਅਵਾ ਕੀਤਾ, "ਜਾਰਜ ਸੋਰੋਸ ਨਾਲ ਮਿਲ ਕੇ ਘੁਟ-ਘੁਟ ਕੇ ਸਾਜ਼ਿਸ਼ ਰਚਣ ਵਾਲੇ 'ਟ੍ਰੈਟਰ ਆਫ ਦਿ ਹਾਈਸਟ ਆਰਡਰ' - ਰਾਹੁਲ ਗਾਂਧੀ।"
ਵਾਇਰਲ ਪੋਸਟ ਦੀ ਸਮੱਗਰੀ ਨੂੰ ਇੱਥੇ ਇਸ ਤਰ੍ਹਾਂ ਲਿਖੀ ਗਈ ਹੈ। ਕਈ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜ਼ਨ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਪੀ.ਐਮ. ਮੋਦੀ ਦੀ ਵਾਇਰਲ ਫੋਟੋ ਦੀ ਸੱਚਾਈ ਦਾ ਪਤਾ ਲਗਾਉਣ ਲਈ ਗੂਗਲ ਲੈਂਸ ਟੂਲ ਦੀ ਵਰਤੋਂ ਕੀਤੀ ਸੀ। ਸ਼ੁਰੂਆਤੀ ਖੋਜ ਵਿੱਚ ਹੀ ਸਾਨੂੰ ਪੀ.ਐਮ. ਮੋਦੀ ਦੀ ਇੱਕ ਐਕਸ ਪੋਸਟ ਮਿਲੀ। 22 ਅਕਤੂਬਰ 2019 ਦੀ ਇਸ ਪੋਸਟ ਵਿੱਚ ਵਾਇਰਲ ਤਸਵੀਰ ਦੀ ਵਰਤੋਂ ਕਰਦਿਆਂ ਅੰਗਰੇਜ਼ੀ ਵਿੱਚ ਲਿਖਿਆ ਗਿਆ ਸੀ ਕਿ ਡਾਕਟਰ ਹੈਨਰੀ ਕਿਸਿੰਜਰ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨੇ ਅੰਤਰਰਾਸ਼ਟਰੀ ਰਾਜਨੀਤੀ ਅਤੇ ਕੂਟਨੀਤੀ ਵਿੱਚ ਪ੍ਰਮੁੱਖ ਯੋਗਦਾਨ ਪਾਇਆ ਹੈ।
ਸਰਚ ਦੌਰਾਨ ਸਾਨੂੰ ਪਤਾ ਲੱਗਾ ਕਿ ਹੈਨਰੀ ਕਿਸਿੰਜਰ ਅਮਰੀਕਾ ਦਾ ਸਾਬਕਾ ਵਿਦੇਸ਼ ਸਕੱਤਰ ਸੀ। ਨਵੰਬਰ 2023 ਵਿੱਚ ਲਗਭਗ 100 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਦਿ ਹਿੰਦੂ ਦੀ ਖ਼ਬਰ ਦੇ ਅਨੁਸਾਰ, ਹੈਨਰੀ ਕਿਸਿੰਜਰ ਦਾ ਜਨਮ 27 ਮਈ, 1923 ਨੂੰ ਫਰਥ, ਜਰਮਨੀ ਵਿੱਚ ਹੋਇਆ ਸੀ ਅਤੇ ਉਹ 1938 ਵਿੱਚ ਆਪਣੇ ਪਰਿਵਾਰ ਨਾਲ ਸੰਯੁਕਤ ਰਾਜ ਅਮਰੀਕਾ ਚਲੇ ਗਏ ਸਨ।
ਜਾਰਜ ਸੋਰੋਸ ਬਾਰੇ ਸਰਚ ਕਰਨ 'ਤੇ ਪਤਾ ਲੱਗਾ ਕਿ ਉਹ ਇੱਕ ਅਮਰੀਕੀ ਵਪਾਰੀ ਹਨ, ਜਿਨ੍ਹਾਂ ਦਾ ਜਨਮ 1930 ਵਿੱਚ ਬੁਡਾਪੇਸਟ, ਹੰਗਰੀ ਵਿੱਚ ਹੋਇਆ ਸੀ। ਸੋਰੋਸ ਨੂੰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਯਹੂਦੀ ਪਰਿਵਾਰ ਵਿੱਚ ਹੋਇਆ ਸੀ, ਜੋ ਕਿ ਕਾਫ਼ੀ ਖੁਸ਼ਹਾਲ ਸੀ। Jagran.com 'ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਸੋਰੋਸ ਦਾ ਪਰਿਵਾਰ ਹੰਗਰੀ ਵਿੱਚ ਨਾਜ਼ੀ ਕਬਜ਼ੇ ਤੋਂ ਬਚ ਕੇ 1947 ਵਿੱਚ ਬਰਤਾਨੀਆ ਆ ਗਿਆ ਸੀ। ਇੱਥੇ ਉਨ੍ਹਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹਾਈ ਕੀਤੀ।
ਜਾਂਚ ਦੇ ਅੰਤਿਮ ਪੜਾਅ ਵਿੱਚ ਦੈਨਿਕ ਜਾਗਰਣ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੀ ਕਵਰੇਜ ਕਰਨ ਵਾਲੇ ਸੀਨੀਅਰ ਪੱਤਰਕਾਰ ਜੇਪੀ ਰੰਜਨ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨਾਲ ਵਾਇਰਲ ਤਸਵੀਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਾਇਰਲ ਤਸਵੀਰ ਵਿੱਚ ਪੀ.ਐਮ. ਮੋਦੀ ਦੇ ਨਾਲ ਜਾਰਜ ਸੋਰੋਸ ਨਹੀਂ, ਸਗੋਂ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਹਨ।
ਹੁਣ ਫਰਜ਼ੀ ਦਾਅਵਾ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ ਵਾਰੀ ਸੀ। ਕਰੀਬ ਪੰਜ ਹਜ਼ਾਰ ਲੋਕ ਫੇਸਬੁੱਕ ਯੂਜ਼ਰ ਪੀ.ਕੇ.ਆਰ. ਨੂੰ ਫਾਲੋ ਕਰਦੇ ਹਨ। ਇਹ ਖਾਤਾ ਜੂਨ 2015 ਵਿੱਚ ਬਣਾਇਆ ਗਿਆ ਸੀ। ਯੂਜ਼ਰ ਪਟਨਾ ਵਿੱਚ ਰਹਿੰਦਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check ; ਜੈਪੁਰ ਦੀ ਘਾਟ ਦੀ ਗੁਣੀ ਸੁਰੰਗ ਵਿੱਚ ਹੋਈ ਗੈਂਗਵਾਰ ? ਇਹ ਹੈ ਵਾਇਰਲ ਵੀਡੀਓ ਦੀ ਅਸਲ ਕਹਾਣੀ
NEXT STORY