ਚੇਨਈ (ਯੂ. ਐੱਨ. ਆਈ.)-ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਕ੍ਰੋਮਪੇਟ ਇਲਾਕੇ ’ਚ ਰਾਸ਼ਟਰੀ ਯੋਗਤਾ ਅਤੇ ਦਾਖ਼ਲਾ ਪ੍ਰੀਖਿਆ (ਨੀਟ) ’ਚ ਦੋ ਵਾਰ ਫੇਲ ਹੋਣ ਤੋਂ ਬਾਅਦ ਇਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਮਗਰੋਂ ਸਦਮੇ ਵਿਚ ਆਏ ਉਸ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ। ਪੁਲਸ ਨੇ ਅੱਜ ਇਥੇ ਦੱਸਿਆ ਕਿ 2 ਵਾਰ ਨੀਟ ਪ੍ਰੀਖਿਆ ਪਾਸ ਕਰਨ ਵਿਚ ਅਸਫਲ ਰਹਿਣ ’ਤੇ ਐੱਸ. ਜਗਦੀਸ਼ਵਰਨ (19) ਨੇ ਐਤਵਾਰ ਨੂੰ ਆਪਣੀ ਰਿਹਾਇਸ਼ ’ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਇਹ ਖ਼ਬਰ ਵੀ ਪੜ੍ਹੋ : ਰਾਜਪੁਰਾ ’ਚ ਵੱਡੀ ਵਾਰਦਾਤ, ਮੈਡੀਕਲ ਸ਼ਾਪ ਦੇ ਮਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ
ਆਪਣੇ ਬੇਟੇ ਨੂੰ ਪੱਖੇ ਦਾ ਲਟਕਿਆ ਦੇਖ ਉਸ ਦੇ ਪਿਤਾ ਸੇਲਵਸੇਕਰ ਨੇ ਬੇਟੇ ਦੀ ਮੌਤ ਲਈ ਐੱਨ. ਈ. ਈ. ਟੀ. ਪ੍ਰੀਖਿਆ ਨੂੰ ਦੋਸ਼ੀ ਠਹਿਰਾਉਂਦੇ ਹੋਏ ਸੋਮਵਾਰ ਨੂੰ ਸਵੇਰੇ ਆਪਣੇ ਘਰ ਵਿਚ ਫਾਹਾ ਲੈ ਲਿਆ। ਇਸ ਦਰਮਿਆਨ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦੇ ਹੋਏ ਨੀਟ ਉਮੀਦਵਾਰਾਂ ਨੂੰ ਇਸ ਤਰ੍ਹਾਂ ਦੇ ਕਦਮ ਨਾ ਚੁੱਕਣ ਦੀ ਭਾਵਨਾਤਮਕ ਅਤੇ ਭਾਵੁਕ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਦੇ ਗਵਾਦਰ ’ਚ BLA ਦਾ ਹਮਲਾ, 4 ਚੀਨੀ ਨਾਗਰਿਕਾਂ ਸਣੇ 13 ਪਾਕਿ ਸੈਨਿਕ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ' ਦਾ ਮਾਹੌਲ, ਸੰਬੋਧਨ 'ਚ ਬੋਲੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ
NEXT STORY