ਰਾਜਪੁਰਾ (ਹਰਵਿੰਦਰ, ਮਸਤਾਨਾ)-ਰਾਜਪੁਰਾ ਦੀ ਗੁਰੂ ਅੰਗਦ ਦੇਵ ਕਾਲੋਨੀ ਜੰਡੋਲੀ ਰੋਡ ’ਤੇ ਇਕ ਮੈਡੀਕਲ ਦੁਕਾਨ ਦੇ ਮਾਲਕ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੰਡੋਲੀ ਰੋਡ ’ਤੇ ਸ੍ਰੀ ਗੁਰੂ ਅੰਗਦ ਦੇਵ ਕਾਲੋਨੀ ’ਚ ਡਾਕਟਰ ਝੰਡੀ ਵਾਲਾ ਨਾਂ ਨਾਲ ਬਹੁਤ ਮਸ਼ਹੂਰ ਦੁਕਾਨ ਦੇ ਮਾਲਕ ਦਿਨੇਸ਼ ਕੁਮਾਰ ਜੋ ਰਾਤ ਸਮੇਂ ਆਪਣੀ ਦੁਕਾਨ ’ਤੇ ਬੈਠੇ ਸਨ। ਤਕਰੀਬਨ 11.00-11.30 ਵਜੇ ਅਣਪਛਾਤੇ ਕੁਝ ਵਿਅਕਤੀ ਦੁਕਾਨ ਦੇ ਮਾਲਕ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : Breaking : ਪੰਜਾਬ ’ਚ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਅਹਿਮ ਖ਼ਬਰ, ਲਿਆ ਇਹ ਫ਼ੈਸਲਾ
ਜਦੋਂ ਰਾਜਪੁਰਾ ਦੇ ਡੀ. ਐੱਸ. ਪੀ. ਸੁਰਿੰਦਰ ਮੋਹਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਕਾਤਲਾਂ ਖਿਲਾਫ਼ ਕਤਲ ਦੀ ਧਾਰਾ 302 ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਤਲਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਜੀਲੈਂਸ ਨੇ ਰਿਸ਼ਵਤ ਮੰਗਣ ਦੇ ਦੋਸ਼ ’ਚ PSPCL ਦਾ ਲਾਈਨਮੈਨ ਕੀਤਾ ਕਾਬੂ
NEXT STORY