ਨਵੀਂ ਦਿੱਲੀ (ਏਜੰਸੀ)- ਦਿੱਲੀ ਏਅਰਪੋਰਟ ਦੀ ਸੁਰੱਖਿਆ ਵਿਚ ਲੱਗੇ ਸੀ.ਆਈ.ਐਸ.ਐਫ. ਨੇ ਮੰਗਲਵਾਰ ਦੀ ਸ਼ਾਮ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਹੈ। ਇੰਦਰਾ ਗਾਂਧੀ ਏਅਰਪੋਰਟ 'ਤੇ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਇਕ ਫਰਜ਼ੀ ਪਾਇਲਟ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਫਰਜ਼ੀ ਪਾਇਲਟ ਬੜੇ ਹੀ ਸ਼ਾਤਰ ਤਰੀਕੇ ਨਾਲ ਏਅਰਪੋਰਟ 'ਤੇ ਐਂਟਰੀ ਕਰਨ ਦੀ ਸਕੀਮ ਘੜਦਾ ਸੀ। ਹਾਲਾਂਕਿ ਸਮਾਂ ਰਹਿੰਦੇ ਇਸ ਨੂੰ ਗ੍ਰਿਫਤਾਰ ਕਰਕੇ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ ਗਿਆ। ਜੇਕਰ ਇਹ ਐਂਟਰੀ ਕਰਨ ਤੋਂ ਬਾਅਦ ਅੰਦਰ ਕਿਸੇ ਜਹਾਜ਼ ਵਿਚ ਚਲਾ ਜਾਂਦਾ ਤਾਂ ਸ਼ਾਇਦ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ।
ਇਕ ਨਿਊਜ਼ ਵੈਬਸਾਈਟ ਦੀ ਖਬਰ ਮੁਤਾਬਕ ਲੁਫਥਾਂਸਾ ਏਅਰਲਾਈਨਜ਼ ਦੇ ਚੀਫ ਸਕਿਓਰਿਟੀ ਅਫਸਰ ਆਦਿਤਿਆ ਸਿੰਘ ਨੇ ਸੀ.ਆਈ.ਐਸ.ਐਫ. ਨੂੰ ਦੱਸਿਆ ਕਿ ਇਕ ਵਿਅਕਤੀ ਲੁਫਥਾਂਸਾ ਏਅਰਲਾਈਨਜ਼ ਦੇ ਫਲਾਈਟ ਕੈਪਟਨ ਦੀ ਯੂਨੀਫਾਰਮ ਵਿਚ ਏਅਰਪੋਰਟ 'ਤੇ ਐਂਟਰੀ ਲੈਣ ਦੀ ਫਿਰਾਕ ਵਿਚ ਹੈ। ਉਸ ਕੋਲ ਇਕ ਫਰਜ਼ੀ ਆਈਕਾਰਡ ਸੀ, ਜੋ ਲੁਫਥਾਂਸਾ ਏਅਰਲਾਈਨ ਵਰਗਾ ਜਾਪਦਾ ਸੀ।
ਸੂਚਨਾ ਮਿਲਦੇ ਹੀ ਉਥੇ ਸੁਰੱਖਿਆ ਅਧਿਕਾਰੀ ਚੌਕਸ ਹੋ ਗਏ। ਤੁਰੰਤ ਛਾਨਬੀਨ ਸ਼ੁਰੂ ਕਰਕੇ ਉਸ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਗਈ। ਉਹ ਬੋਰਡਿੰਗ ਗੇਟ ਨੰਬਰ 52 ਕੋਲ ਨਜ਼ਰ ਆਇਆ। ਇਸ ਤੋਂ ਬਾਅਦ ਹਰਕਤ ਵਿਚ ਆਏ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਧਰ ਲਿਆ। ਜਾਂਚ ਤੋਂ ਬਾਅਦ ਵਿਅਕਤੀ ਦੀ ਪਛਾਣ ਵਸੰਤਕੁੰਜ ਵਾਸੀ ਰਾਜਨ ਵਜੋਂ ਹੋਈ। ਉਸ ਕੋਲੋਂ ਮਿਲੇ ਵੋਟਰ ਆਈਕਾਰਡ ਤੋਂ ਉਸ ਦੀ ਪਛਾਣ ਹੋਈ। ਹਾਲਾਂਕਿ ਮੁਲਜ਼ਮ ਦੇ ਇਸ ਤਰ੍ਹਾਂ ਏਅਰਪੋਰਟ 'ਚ ਦਾਖਲ ਹੋਣ ਇਰਾਦੇ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਪੁੱਛਗਿਛ ਵਿਚ ਪਤਾ ਲੱਗਾ ਕਿ ਉਹ ਵੀਡੀਓ ਬਣਾ ਕੇ ਯੂ-ਟਿਊਬ 'ਤੇ ਵੀਡੀਓ ਅਪਲੋਡ ਕਰਦਾ ਹੈ। ਇਸ ਮੁਲਜ਼ਮ ਦੀਆਂ ਵੀਡੀਓ ਜਹਾਜ਼ਾਂ ਦੀ ਸਹੂਲਤ 'ਤੇ ਹੁੰਦੀ ਹੈ। ਇਸ ਲਈ ਉਸ ਨੇ ਬੈਂਕਾਕ ਤੋਂ ਲੁਫਥਾਂਸਾ ਦਾ ਫਰਜ਼ੀ ਆਈਕਾਰਡ ਬਰਾਮਦ ਕਰ ਲਿਆ ਸੀ। ਇਸ ਦੀਆਂ ਹਰਕਤਾਂ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਜਹਾਜ਼ ਨੂੰ ਖਾਲੀ ਕਰਵਾ ਲਿਆ ਗਿਆ ਸੀ। ਪੁਲਸ ਪੂਰੇ ਜਹਾਜ਼ ਦੀ ਜਾਂਚ ਕਰ ਰਹੀ ਹੈ।
ਆਸਾਮ ਦੇ 19 ਲੱਖ ਲੋਕ ਜਲਦੀ ਹੀ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਰਹਿਣਗੇ : ਰਿਪੋਰਟ
NEXT STORY