ਮੁਰਾਦਾਬਾਦ, (ਯੂ.ਐਨ.ਆਈ.)- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ਦੇ ਕਟਘਰ ਇਲਾਕੇ ’ਚ ਪੁਲਸ ਨੇ ਬੁੱਧਵਾਰ ਇਕ ਨਕਲੀ ਵਿਜੀਲੈਂਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇਕ ਜਾਅਲੀ ਆਈ. ਡੀ. ਕਾਰਡ, 2 ਸਮਾਰਟਫੋਨ, ਇਕ ਆਧਾਰ ਕਾਰਡ, 1230 ਰੁਪਏ ਨਕਦ ਤੇ ਫਲੈਸ਼ ਲਾਈਟਾਂ ਵਾਲੀ ਇਕ ਲਗਜ਼ਰੀ ਕਾਰ ਬਰਾਮਦ ਕੀਤੀ ਗਈ।
ਪੁਲਸ ਦੇ ਸੁਪਰਡੈਂਟ ਕੁਮਾਰ ਰਣਵਿਜੇ ਸਿੰਘ ਨੇ ਦੱਸਿਆ ਕਿ ਸੁਹੇਲ ਅਹਿਮਦ ਨਾਂ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਮੁਲਜ਼ਮ ਕੁਲਦੀਪ ਸ਼ਰਮਾ ਨੂੰ ਪੁਲਸ ਅਕੈਡਮੀ ਨੇੜੇ ਗ੍ਰਿਫ਼ਤਾਰ ਕਰ ਲਿਆ।
'ਛਾਤੀਆਂ ਫੜਨਾ ਤੇ ਸਲਵਾਰ ਦਾ ਨਾਲਾ ਤੋੜਨਾ, ਜਬਰ-ਜ਼ਨਾਹ ਜਾਂ ਜਬਰ-ਜ਼ਨਾਹ ਦੀ ਕੋਸ਼ਿਸ਼ ਨਹੀਂ'
NEXT STORY