ਚੇਨਈ— ਸਮਾਜ 'ਚ ਏਡਜ਼ ਪੀੜਤ ਲੋਕਾਂ ਨੂੰ ਲੈ ਕੇ ਕਈ ਤਰ੍ਹਾਂ ਦਾ ਭੇਦਭਾਵ ਕੀਤਾ ਜਾਂਦਾ ਹੈ। ਇੱਥੇ ਤੱਕ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ। ਤਾਮਿਲਨਾਡੂ ਦੇ ਅਜਿਹੇ ਹੀ 45 ਬੱਚਿਆਂ ਨੂੰ ਅੱਪਾ ਯਾਨੀ ਸੋਲੋਮਨ ਰਾਜ ਨੇ ਅਪਣਾਇਆ ਹੈ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਛੱਡ ਦਿੱਤਾ ਸੀ ਅਤੇ ਅੱਪਾ ਨੇ ਉਨ੍ਹਾਂ ਨੂੰ ਆਪਣੇ ਸ਼ੈਲਟਰ ਟਰੱਸਟ 'ਚ ਜਗ੍ਹਾ ਦਿੱਤੀ ਹੈ। ਰਾਜ ਦਾ ਕਹਿਣਾ ਹੈ ਕਿ ਚੰਗਾ ਕੰਮ ਕਰ ਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ, ਖਾਸ ਕਰ ਕੇ ਉਦੋਂ ਜਦੋਂ ਇਹ ਬੱਚੇ ਉਨ੍ਹਾਂ ਨੂੰ ਅੱਪਾ ਕਹਿੰਦੇ ਹਨ। ਇਸ ਸ਼ੈਲਟਰ ਹੋਮ 'ਚ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ, ਮੈਡੀਕਲ ਕੇਅਰ, ਕ੍ਰਾਫਟ 'ਚ ਟਰੇਨਿੰਗ, ਆਰਟਸ, ਡਾਂਸ ਅਤੇ ਕੰਪਿਊਟਰ ਦੀ ਸਿੱਖਿਆ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ 'ਚੋਂ ਕਈ 11ਵੀਂ ਅਤੇ 12ਵੀਂ ਜਮਾਤ ਲਈ ਐਨਰੋਲ ਹੋ ਚੁਕੇ ਹਨ ਅਤੇ 7 ਗਰੈਜ਼ੂਏਸ਼ਨ ਦੀ ਪੜ੍ਹਾਈ ਕਰ ਰਹੇ ਹਨ। ਸੋਲੋਮਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਹ ਦੇ 8 ਸਾਲ ਬਾਅਦ ਤੱਕ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ।
ਏਡਜ਼ ਪੀੜਤ ਬੱਚਾ ਲੈਣਾ ਚਾਹੁੰਦੇ ਸਨ ਗੋਦ
ਸੋਲੋਮਨ ਨੇ ਦੱਸਿਆ,''ਅਸੀਂ ਬੱਚਾ ਗੋਦਾ ਲੈਣ ਦਾ ਵਿਚਾਰ ਕਰ ਰਹੇ ਸੀ। ਉਸੇ ਦਰਮਿਆਨ ਸਾਡਾ ਖੁਦ ਦਾ ਬੱਚਾ ਹੋਇਆ ਤਾਂ ਗੋਦ ਲੈਣ ਦਾ ਵਿਚਾਰ ਪਿੱਛੇ ਚੱਲਾ ਗਿਆ। ਹਾਲਾਂਕਿ ਮੈਨੂੰ ਬੁਰਾ ਲੱਗਦਾ ਸੀ ਕਿ ਮੈਂ ਹਮੇਸ਼ਾ ਇਕ ਏਡਜ਼ ਪੀੜਤ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਸੀ ਪਰ ਮੈਂ ਕਰ ਨਹੀਂ ਸਕਿਆ। ਇਸ ਲਈ ਮੈਂ ਪਹਿਲਾਂ ਇਕ ਏਡਜ਼ ਪੀੜਤ ਬੱਚੇ ਨੂੰ ਗੋਦ ਲਿਆ ਅਤੇ ਫਿਰ ਇਹ ਸਿਲਸਿਲਾ ਜਾਰੀ ਰੱਖਿਆ।''
45 ਬੱਚਿਆਂ ਦੇ ਹਨ ਪਿਤਾ
ਹੁਣ ਸੋਲੋਮਨ 45 ਬੱਚਿਆਂ ਦੇ ਪਿਤਾ ਹਨ। ਉਹ ਦੱਸਦੇ ਹਨ ਕਿ ਇਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਆਰਥਿਕ ਰੂਪ ਨਾਲ ਕਈ ਪਰੇਸ਼ਾਨੀਆਂ ਆਉਂਦੀਆਂ ਹਨ। ਕਈ ਵਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਦੇ ਸਭ ਦੇ ਬਾਵਜੂਦ ਸੋਲੋਮਨ ਆਪਣੇ ਕੰਮ 'ਚ ਜੁਟੇ ਹਨ। ਅੱਪਾ ਦੇ ਬੱਚਿਆਂ 'ਚੋਂ ਇਕ 11ਵੀਂ 'ਚ ਪੜ੍ਹਨ ਵਾਲੀ ਬੱਚੀ ਡਾਕਟਰ ਬਣ ਕੇ ਦੂਜਿਆਂ ਦੀ ਮਦਦ ਕਰਨਾ ਚਾਹੁੰਦੀ ਹੈ।
ਚੱਲਦੀ ਕਾਰ ਦੀ ਖਿੜਕੀ 'ਚੋਂ ਨਿਕਲ ਕੇ ਕਰ ਰਹੇ ਸੀ ਸਟੰਟ, ਪੁਲਸ ਨੇ ਕੀਤਾ ਗ੍ਰਿਫਤਾਰ
NEXT STORY