ਬਰਹਮਪੁਰ- ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਦੇ ਪਲਿਬੰਧਾ ਪਿੰਡ 'ਚ 45 ਸਾਲਾ ਇਕ ਔਰਤ ਅਤੇ ਉਸ ਦੇ ਬੇਟੇ-ਬੇਟੀ ਦੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਕੀਟਨਾਸ਼ਕ ਮਿਲਾਏ ਚੌਲ ਖਾ ਕੇ ਖੁਦਕੁਸ਼ੀ ਕੀਤੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਐੱਸ. ਮਾਮਾ ਰੈੱਡੀ (45), ਉਸ ਦੇ ਬੇਟੇ ਰਾਕੇਸ਼ (21) ਅਤੇ ਬੇਟੀ ਮੀਨਾ (18) ਵਜੋਂ ਹੋਈ ਹੈ। ਔਰਤ ਦੇ ਪਤੀ ਐੱਸ. ਰਵਿੰਦਰ ਕੁਮਾਰ ਰੈੱਡੀ ਦਾ ਦਿਹਾਂਤ ਲਗਭਗ 3 ਸਾਲ ਪਹਿਲਾਂ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਘਰ ਤੋਂ ਕੀਟਨਾਸ਼ਕ ਦੇ ਕੁਝ ਪੈਕੇਟ ਬਰਾਮਦ ਕੀਤੇ ਗਏ ਹਨ।
ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਚੌਲਾਂ 'ਚ ਕੀਤੀ ਗਈ ਸੀ। ਗੰਜਾਮ ਦੇ ਪੁਲਸ ਸੁਪਰਡੈਂਟ ਸ਼ੁਭੇਂਦੁ ਕੁਮਾਰ ਪਾਤਰਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਔਰਤ ਅਤੇ ਉਸ ਦੇ ਬੇਟਾ ਹਮੇਸ਼ਾ ਕਿਸੇ ਮੁੱਦੇ ਨੂੰ ਲੈ ਕੇ ਝਗੜਦੇ ਰਹਿੰਦੇ ਸਨ। ਹਾਲਾਂਕਿ ਖ਼ੁਦਕੁਸ਼ੀ ਦੇ ਪਿੱਛੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਅਨੁਸਾਰ ਪਿੰਡ ਵਾਲਿਆਂ ਨੇ ਤਿੰਨਾਂ ਨੂੰ ਪਹਿਲਾਂ ਛਤਰਪੁਰ ਉਪ-ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਉੱਥੋਂ ਉਨ੍ਹਾਂ ਨੂੰ ਬਰਹਮਪੁਰ ਸਥਿਤ ਐੱਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਐਤਵਾਰ ਰਾਤ ਔਰਤ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ, ਜਦੋਂ ਕਿ ਬੇਟੀ ਨੇ ਸੋਮਵਾਰ ਤੜਕੇ ਦਮ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੋਰ ਕਰਿਸ਼ਮਾ ! ਹੁਣ ਰੋਣ ਦੀ ਆਵਾਜ਼ ਤੋਂ ਪਤਾ ਲੱਗ ਜਾਵੇਗਾ ਕਿ ਬੱਚੇ ਨੂੰ ਕੋਈ Problem ਤਾਂ ਨਹੀਂ
NEXT STORY