ਪੰਚਕੂਲਾ (ਮੁਕੇਸ਼) - ਪੰਚਕੂਲਾ ’ਚ ਸੋਮਵਾਰ ਰਾਤ ਨੂੰ ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਇਹ ਪਰਿਵਾਰ ਮੂਲ ਤੌਰ ’ਤੇ ਉੱਤਰਾਖੰਡ ਦਾ ਹੈ। ਇਸ ਪਰਿਵਾਰ ’ਚ ਜੋੜਾ, 3 ਬੱਚੇ ਤੇ 2 ਬਜ਼ੁਰਗ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਹੋਈ ਹੈ।
ਪਰਿਵਾਰ ਦੇ ਸਾਰੇ 7 ਮੈਂਬਰਾਂ ਨੂੰ ਸੈਕਟਰ-26 ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਮੈਂਬਰ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ. ਸੀ. ਪੀ. ਹਿਮਾਂਦਰੀ ਕੌਸ਼ਿਕ, ਡੀ. ਸੀ. ਪੀ. ਕ੍ਰਾਈਮ ਅਮਿਤ ਦਹੀਆ ਤੇ ਥਾਣਾ ਪੁਲਸ ਮੌਕੇ ’ਤੇ ਪਹੁੰਚੇ। ਖ਼ਬਰ ਲਿਖੇ ਜਾਣ ਤਕ ਪੁਲਸ ਜਾਂਚ ਕਰ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨ ਆਫ਼ ਕ੍ਰਾਈਮ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਟੀਮ ਨੇ ਨਿੱਜੀ ਹਸਪਤਾਲ ’ਚ ਖੜ੍ਹੀ ਪਰਿਵਾਰ ਦੀ ਉੱਤਰਾਖੰਡ ਨੰਬਰ ਪਲੇਟ ਵਾਲੀ ਹੌਂਡਾ ਕਾਰ ਦਾ ਮੁਆਇਨਾ ਕੀਤਾ। ਮੁੱਢਲੀ ਜਾਂਚ ’ਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ।
ਜਾਣਕਾਰੀ ਅਨੁਸਾਰ ਪ੍ਰਵੀਨ ਮਿੱਤਲ (42), ਉਸ ਦੀ ਪਤਨੀ, 3 ਬੱਚੇ (ਇਕ ਪੁੱਤਰ ਤੇ ਦੋ ਧੀਆਂ) ਤੇ ਪ੍ਰਵੀਨ ਦੇ ਬਜ਼ੁਰਗ ਮਾਤਾ-ਪਿਤਾ ਸੋਮਵਾਰ ਰਾਤ ਕਰੀਬ 11.15 ਵਜੇ ਸੈਕਟਰ 27 ’ਚ ਇਕ ਖਾਲੀ ਪਲਾਟ ਸਾਹਮਣੇ ਖੜ੍ਹੀ ਕਾਰ ’ਚੋਂ ਸ਼ੱਕੀ ਹਾਲਤ ’ਚ ਮਿਲੇ। ਲੋਕਾਂ ਨੇ ਤੁਰੰਤ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਬੁਲਾਈ ਤੇ ਸਾਰਿਆਂ ਨੂੰ ਸੈਕਟਰ 26 ਦੇ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਪ੍ਰਵੀਨ ਨੂੰ ਛੱਡ ਕੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਵੀਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਮੁੱਢਲੀ ਜਾਂਚ ’ਚ ਪੁਲਸ ਨੂੰ ਕਾਰ ’ਚੋਂ ਬੱਚਿਆਂ ਦੇ ਸਕੂਲ ਬੈਗ, ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ ਤੇ ਹੋਰ ਚੀਜ਼ਾਂ ਮਿਲੀਆਂ।
ਵੱਡਾ ਹਾਦਸਾ: ਕੈਮੀਕਲ ਟੈਂਕ 'ਚ ਦਮ ਘੁੱਟਣ ਕਾਰਨ 4 ਮਜ਼ਦੂਰਾਂ ਦੀ ਮੌਤ, ਦੋ ਦੀ ਹਾਲਤ ਗੰਭੀਰ
NEXT STORY