ਨਵੀਂ ਦਿੱਲੀ - ਹੁਣੇ ਜਿਹੇ ਹੋਈ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਸੈਕਸ ਕਰਨ ਨਾਲੋਂ ਜ਼ਿਆਦਾ ਖੁਸ਼ੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵਿਚ ਮਿਲਦੀ ਹੈ। ਰਿਸਰਚ ਵਿਚ ਵੱਖ-ਵੱਖ ਦੇਸ਼ਾਂ ਦੇ 27 ਦੇਸ਼ਾਂ ਦੇ 7000 ਲੋਕਾਂ ’ਤੇ ਸਰਵੇ ਕੀਤਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਕਿਹੜੀ ਚੀਜ਼ ਮੋਟੀਵੇਟ ਕਰਦੀ ਹੈ। ਸਟੱਡੀ ਦੀ ਖੋਜ ਕਰ ਰਹੀ ਆਹਰਾ ਦੱਸਦੀ ਹੈ ਕਿ 27 ਦੇਸ਼ਾਂ ਤੋਂ ਹਿੱਸਾ ਲੈਣ ਵਾਲੇ ਲੋਕਾਂ ਨੇ ਰਿਸ਼ਤੇਦਾਰਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਸਾਥ ਨੂੰ ਹੀ ਆਪਣੀ ਸਭ ਤੋਂ ਵੱਡੀ ਮੋਟੀਵੇਸ਼ਨ ਦੱਸਿਆ।
ਰਿਸਚਰ ਟੀਮ ਨੇ ਹਰ ਦੇਸ਼ ਵਿਚ ਹਿੱਸਾ ਲੈਣ ਵਾਲਿਆਂ ਦਾ ਸਰਵੇ ਵਿਗਿਆਨੀਆਂ ਨੂੰ ਭੇਜਿਆ ਗਿਆ। ਬੀਤੇ 40 ਸਾਲਾਂ ਵਿਚ ਵਿਕਾਸ ਦੇ ਕ੍ਰਮ ’ਚ ਸਾਈਕਲਾਜੀਕਲ ਰਿਸਰਚ ਇਸ ਗੱਲ ’ਤੇ ਕੇਂਦਰਤ ਸੀ ਕਿ ਲੋਕ ਸੈਕਸੁਅਲ ਅਤੇ ਰੋਮਾਂਟਿਕ ਪਾਰਟਨਰ ਕਿਵੇਂ ਲੱਭਦੇ ਹਨ ਅਤੇ ਉਨ੍ਹਾਂ ਦੀ ਇਹ ਇੱਛਾ ਉਨ੍ਹਾਂ ਦੇ ਵਿਵਹਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਪਰ ਖੋਜ ਵਿਚ ਸ਼ਾਮਲ ਸਾਰੇ ਲੋਕਾਂ ਨੇ ਪਾਰਟਨਰ ਲੱਭਣ ਵਾਲੇ ਮੋਟੀਵੇਸ਼ਨ ਨੂੰ ਜੀਵਨ ਦੀ ਸਭ ਤੋਂ ਘੱਟ ਪ੍ਰਾਇਰਿਟੀ ’ਤੇ ਰੱਖਿਆ। ਸਾਰੇ 27 ਦੇਸ਼ਾਂ ’ਚ ਸਿੰਗਲ ਲੋਕਾਂ ਦੀ ਪਹਿਲ ਸਾਥੀ ਲੱਭਣ ਦੀ ਰਹੀ, ਇਨ੍ਹਾਂ ਵਿਚੋਂ ਮਰਦ ਇਸ ਮਾਮਲੇ ’ਤੇ ਔਰਤਾਂ ਨਾਲੋਂ ਅੱਗੇ ਰਹੇ ਪਰ ਘਰ ਵਾਲਿਆਂ ਦੀ ਕੇਅਰ ਨੂੰ ਪਹਿਲ ਦੇਣ ਵਾਲਿਆਂ ਵਿਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਸੀ। ਸਟੱਡੀ ਦੇ ਆਥਰ ਨੇ ਦੱਸਿਆ ਕਿ ਲੋਕਾਂ ਲਈ ਆਕਰਸ਼ਣ ਹੋਣਾ ਨਾਰਮਲ ਪਰ ਉਨ੍ਹਾਂ ਦਾ ਫੋਕਸ ਫੈਮਿਲੀ ਵੈਲਿਉੂ ’ਤੇ ਜ਼ਿਆਦਾ ਸੀ।
ਭਾਰਤ ’ਚ 2025 ਤਕ ਹੋਣਗੇ 6.9 ਕਰੋੜ ਸ਼ੂਗਰ ਰੋਗੀ
NEXT STORY