ਫਰੀਦਾਬਾਦ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਹਰਿਆਣਾ ਦੇ ਫਰੀਦਾਬਾਦ ’ਚ ‘ਅੰਮ੍ਰਿਤਾ ਹਸਪਤਾਲ’ ਦੇ ਰੂਪ ’ਚ ਮੈਡੀਕਲ ਖੇਤਰ ਦੀ ਵੱਡੀ ਸੌਗਾਤ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਹੈਲੀਕਾਪਟਰ ਤੋਂ ਹਰਿਆਣਾ ਪਹੁੰਚ ਕੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹੀ ਵਿਕਾਸ ਹੁੰਦਾ ਹੀ ਉਹ ਹੈ ਜੋ ਸਭ ਤੱਕ ਪਹੁੰਚੇ, ਜਿਸ ਤੋਂ ਸਾਰਿਆਂ ਨੂੰ ਲਾਭ ਹੋਵੇ। ਗੰਭੀਰ ਬੀਮਾਰੀ ਦੇ ਇਲਾਜ ਨੂੰ ਸਾਰਿਆਂ ਤੱਕ ਪਹੁੰਚਣ ਦੀ ਭਾਵਨਾ ਅੰਮ੍ਰਿਤਾ ਹਸਪਤਾਲ ਦੀ ਹੈ। ਮੈਨੂੰ ਭਰੋਸਾ ਹੈ ਕਿ ਸੇਵਾ ਭਾਵਨਾ ਨਾਲ ਤੁਹਾਡਾ ਇਹ ਸੰਕਲਪ ਹਰਿਆਣਾ, ਦਿੱਲੀ ਐੱਨ. ਸੀ. ਆਰ. ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਪਹੁੰਚਾਏਗਾ।
ਇਹ ਵੀ ਪੜ੍ਹੋ- ਹਰਿਆਣਾ ਵਾਸੀਆਂ ਨੂੰ ਵੱਡੀ ਸੌਗਾਤ; PM ਮੋਦੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਹਸਪਤਾਲ ‘ਅੰਮ੍ਰਿਤਾ’ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵੀ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਸਰਕਾਰਾਂ ਪੂਰੀ ਈਮਾਨਦਾਰੀ ਨਾਲ ਮਿਸ਼ਨ ਮੋਡ ’ਚ ਦੇਸ਼ ਦੇ ਸਿਹਤ ਅਤੇ ਸਿੱਖਿਆ ਖੇਤਰ ਨੂੰ ਮੁੜ ਸੁਰਜੀਤ ਕਰਨ। ਸਾਡੇ ਇੱਥੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਇਕ ਪ੍ਰਭਾਵਸ਼ਾਲੀ ਪੀ. ਪੀ. ਮਾਡਲ ਤਿਆਰ ਹੋ ਰਿਹਾ ਹੈ। ਸਾਡੇ ਕਈ ਦੂਜੇ ਧਾਰਮਿਕ ਸੰਸਥਾਨ ਇਸ ਤਰ੍ਹਾਂ ਦੇ ਇੰਸਟੀਚਿਊਟ ਚਲਾ ਵੀ ਰਹੇ ਹਨ, ਕਈ ਸੰਕਲਪਾਂ ’ਤੇ ਕੰਮ ਕਰ ਰਹੇ ਹਨ। ਇਸ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਕਿਹਾ ਜਾਂਦਾ ਹੈ ਪਰ ਮੈਂ ਇਸ ਨੂੰ 'ਆਪਸੀ ਕੋਸ਼ਿਸ਼' ਵਜੋਂ ਵੀ ਦੇਖਦਾ ਹਾਂ।
ਇਹ ਵੀ ਪੜ੍ਹੋ- ਬਿਲਕਿਸ ਬਾਨੋ ਮਾਮਲਾ: ਸੁਪਰੀਮ ਕੋਰਟ 11 ਦੋਸ਼ੀਆਂ ਦੀ ਰਿਹਾਈ ਖ਼ਿਲਾਫ ਪਟੀਸ਼ਨ ਸੁਣਨ ਲਈ ਸਹਿਮਤ
ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਮੁੱਖ ਅੰਸ਼-
ਭਾਰਤ ਇਕ ਰਾਸ਼ਟਰ ਹੈ, ਜਿੱਥੇ ਇਲਾਜ ਇਕ ਸੇਵਾ ਹੈ, ਅਰੋਗ ਇਕ ਦਾਨ ਹੈ।
ਸਾਡੇ ਇੱਥੇ ਆਯੁਰਵਿਗਿਆਨ ਇਕ ਵੇਦ ਹੈ। ਅਸੀਂ ਸਾਡੀ ਮੈਡੀਕਲ ਸਾਇੰਸ ਨੂੰ ਵੀ ਆਯੁਰਵੇਦ ਦਾ ਨਾਂ ਦਿੱਤਾ ਹੈ।
ਹਰਿਆਣਾ ਅੱਜ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ’ਚ ਹੈ, ਜਿੱਥੇ ਘਰ-ਘਰ ਪਾਈਪ ਤੋਂ ਪਾਣੀ ਦੀ ਸਹੂਲਤ ਹੈ।
ਇਸ ਤਰ੍ਹਾਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ’ਚ ਵੀ ਹਰਿਆਣਾ ਦੇ ਲੋਕਾਂ ਨੇ ਬਿਹਤਰੀਨ ਕੰਮ ਕੀਤਾ ਹੈ।
ਫਿਟਨੈੱਸ ਅਤੇ ਖੇਡ ਵਰਗੇ ਵਿਸ਼ਿਆਂ ’ਚ ਤਾਂ ਹਰਿਆਣਾ ਦੇ ਸੰਸਕਾਰਾਂ ’ਚ ਹੀ ਹੈ।
ਜਦੋਂ ਭਾਰਤ ਨੇ ਆਪਣੀ ਕੋਰੋਨਾ ਵੈਕਸੀਨ ਬਣਾਈ ਸੀ, ਤਾਂ ਕੁਝ ਲੋਕਾਂ ਨੇ ਕਿਵੇਂ ਮਾੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮਾੜੇ ਪ੍ਰਚਾਰ ਦੀ ਵਜ੍ਹਾ ਨਾਲ ਸਮਾਜ ’ਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਲੱਗੀਆਂ ਸਨ।
ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਅੰਮ੍ਰਿਤਕਾਲ ਦੇ 5 ਵਚਨਾਂ ਦਾ ਇਕ ਵਿਜ਼ਨ ਦੇਸ਼ ਦੇ ਸਾਹਮਣੇ ਰੱਖਿਆ।
ਇਹ ਵੀ ਪੜ੍ਹੋ- ਤਿੰਨ ਲੱਤਾਂ ਵਾਲੇ ਬੱਚੇ ਦਾ ਜਨਮ; ਵੇਖ ਪਰਿਵਾਰ ਹੋਇਆ ਹੈਰਾਨ, ਲੋਕ ਮੰਨ ਰਹੇ ‘ਕੁਦਰਤ ਦਾ ਕਰਿਸ਼ਮਾ’
ਕਾਂਗਰਸ ਨੇ ਜਾਰੀ ਕੀਤਾ ‘ਭਾਰਤ ਜੋੜੋ’ ਯਾਤਰਾ ਦਾ ਰੂਟ, 7 ਨੂੰ ਹੋਵੇਗੀ ਸ਼ੁਰੂ
NEXT STORY