ਨਵੀਂ ਦਿੱਲੀ- ਮੋਦੀ 3.0 ਕਾਰਜਕਾਲ ਦਾ ਪਹਿਲਾ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ 2024 ਨੂੰ ਪੇਸ਼ ਕਰਨ ਵਾਲੀ ਹੈ। ਇਸ ਬਜਟ 'ਚ ਸਰਕਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਇਕ ਵੱਡਾ ਤੋਹਫ਼ਾ ਦੇ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਪੀ.ਐੱਮ. ਕਿਸਾਨ ਸਨਮਾਨ ਨਿਧੀ ਲਈ ਬਜਟ ਨੂੰ 30 ਫੀਸਦੀ ਵਧਾ ਕੇ 80,000 ਕਰੋੜ ਰੁਪਏ ਕਰ ਸਕਦੀ ਹੈ। ਦੱਸ ਦੇਈਏ ਕਿ ਸਰਕਾਰ ਨੇ ਅੰਤਰਿਮ ਬਜਟ 'ਚ ਇਸ ਯੋਜਨਾ ਲਈ 60,000 ਕਰੋੜ ਰੁਪਏ ਤੈਅ ਕੀਤਾ ਸੀ। ਹੁਣ ਤਕ ਹਰ ਕਿਸਾਨ ਨੂੰ ਸਾਲਾਨਾ 6,000 ਰੁਪਏ ਦਾ ਭੱਤਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।
ਜੂਨ ਦੇ ਆਖ਼ਰੀ ਹਫ਼ਤੇ ਵਿੱਚ ਹੋਈ ਪ੍ਰੀ-ਬਜਟ ਸਲਾਹ-ਮਸ਼ਵਰੇ ਮੀਟਿੰਗਾਂ ਦੌਰਾਨ ਖੇਤੀਬਾੜੀ ਪ੍ਰਤੀਨਿਧੀਆਂ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮੰਗ ਕਰਨ ਤੋਂ ਬਾਅਦ ਇਹ ਰਕਮ ਵਧ ਕੇ 8,000 ਰੁਪਏ ਪ੍ਰਤੀ ਕਿਸਾਨ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕਿਸਾਨ ਯੂਨੀਅਨ ਦੇ ਬਦਰੀ ਨਰਾਇਣ ਚੌਧਰੀ ਨੇ ਕਿਹਾ ਕਿ ਅਸੀਂ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੀ.ਐੱਮ. ਕਿਸਾਨ ਤਹਿਤ ਅਲਾਟਮੈਂਟ 6,000 ਰੁਪਏ ਤੋਂ ਵਧਾ ਕੇ 8,000 ਰੁਪਏ ਕਰਨ ਦੀ ਬੇਨਤੀ ਕੀਤੀ ਹੈ। ਮੌਜੂਦਾ ਸਮੇਂ 'ਚ ਦੇਸ਼ ਦੇ ਕਿਸਾਨਾਂ ਨੂੰ ਇਹ ਰਾਸ਼ੀ 3 ਕਿਸ਼ਤਾਂ 'ਚ ਜਾਰੀ ਕੀਤੀ ਜਾਂਦੀ ਹੈ। ਸੂਤਰਾਂ ਨੇ ਕਿਹਾ ਕਿ ਪੂਰਾ ਬਜਟ ਨੌਜਵਾਨਾਂ, ਔਰਤਾਂ, ਪੇਂਡੂ ਖੇਤਰਾਂ ਅਤੇ ਕਿਸਾਨਾਂ 'ਤੇ ਕੇਂਦਰਿਤ ਰਹੇਗਾ।
ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ, 'ਬਰਗਰ ਕਿੰਗ' 'ਚ ਗੋਲੀਆਂ ਚਲਾਉਣ ਵਾਲੇ 3 ਸ਼ੂਟਰ ਪੁਲਸ ਨੇ ਕੀਤੇ ਢੇਰ
NEXT STORY