ਨਵੀਂ ਦਿੱਲੀ (ਵਾਰਤਾ)- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਸਾਨ ਦਿਵਸ 'ਤੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਵਿਕਾਸ ਦੇ ਰਸਤੇ ਤੋਂ ਹੀ ਦੇਸ਼ ਦਾ ਵਿਕਾਸ ਹੋ ਸਕਦਾ ਹੈ। ਟਿਕੈਤ ਨੇ ਭਾਰਤੀ ਭਾਸ਼ਾਵਾਂ 'ਚ ਸੰਦੇਸ਼ ਭੇਜਣ ਵਾਲੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ 'ਕੂ' 'ਤੇ ਕਿਸਾਨ ਦਿਵਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਕਿਹਾ,''ਸੰਘਰਸ਼ ਜਾਰੀ ਰਹੇਗਾ।'' ਉਨ੍ਹਾਂ ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਇਸ ਕਥਨ ਦਾ ਵੀ ਜ਼ਿਕਰ ਕੀਤਾ, ਜਿਸ 'ਚ ਮਰਹੂਮ ਨੇਤਾ ਨੇ ਕਿਹਾ ਸੀ,''ਦੇਸ਼ ਦੇ ਵਿਕਾਸ ਦਾ ਰਸਤਾ ਪਿੰਡਾਂ ਤੋਂ ਹੀ ਹੋ ਕੇ ਲੰਘਦਾ ਹੈ।''
ਟਿਕੈਤ ਨੇ ਇਸ ਪੋਸਟ ਰਾਹੀਂ ਦਿੱਲੀ ਸਥਿਤ ਸਵ. ਚਰਨ ਸਿੰਘ ਦੀ ਸਮਾਧੀ ਕਿਸਾਨ ਘਾਟ 'ਤੇ ਸ਼ਰਧਾਂਜਲੀ ਦਿੰਦੇ ਹੋਏ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਉਨ੍ਹਾਂ ਕਿਹਾ ਕਿ ਚੌਧਰੀ ਚਰਨ ਸਿੰਘ ਜੀ ਦੇ ਸੁਫ਼ਨਿਆਂ ਦੇ ਭਾਰਤ ਦਾ ਨਿਰਮਾਣ ਕਰਨ ਲਈ ਅਸੀਂ ਸੰਕਲਪਿਤ ਹਾਂ। ਹੱਕਾਂ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਰਾਸ਼ਟਰੀ ਕਿਸਾਨ ਦਿਵਸ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਯੰਤੀ ਮੌਕੇ ਮਨਾਇਆ ਜਾਂਦਾ ਹੈ। ਚਰਨ ਸਿੰਘ 1979-1980 ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ। ਉਨ੍ਹਾਂ ਨੂੰ ਕਿਸਾਨਾਂ ਦੇ ਨੇਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ। ਭਾਰਤੀ ਕਿਸਾਨ ਯੂਨੀਅਨ ਆਗੂ ਟਿਕੈਤ ਸਮੇਤ ਕੁੱਲ 40 ਕਿਸਾਨ ਸੰਗਠਨਾਂ ਦੇ ਆਗੂਆਂ ਨੇ ਤਿੰਨੋਂ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਇਕ ਸਾਲ ਲੰਬਾ ਅੰਦੋਲਨ ਚਲਾਇਆ ਸੀ। ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਹੁਣ ਸੰਸਦ ਦੇ ਮਾਧਿਅਮ ਨਾਲ ਰੱਦ ਕਰਵਾ ਦਿੱਤਾ ਹੈ।
ਲੁਧਿਆਣਾ ਅਦਾਲਤ ਧਮਾਕੇ ਦੀ ਰਾਹੁਲ ਗਾਂਧੀ ਨੇ ਕੀਤੀ ਨਿੰਦਾ, ਕਿਹਾ- ਦੋਸ਼ੀਆਂ ਖ਼ਿਲਾਫ਼ ਜਲਦ ਹੋਵੇ ਕਾਰਵਾਈ
NEXT STORY